ਜ਼ਮੀਨ ਐਕੁਆਇਰ ਕਰਨ ਸਮੇਤ ਕਈ ਖੇਤਰਾਂ ’ਚ ਸੁਧਾਰ ’ਤੇ ਜ਼ੋਰ

ਨਵੀਂ ਦਿੱਲੀ (ਸਮਾਜ ਵੀਕਲੀ) : ਲਾਰਸਨ ਐਂਡ ਟੂਰਬੋ (ਐੱਲਐਂਡਟੀ) ਗਰੁੱਪ ਦੇ ਚੇਅਰਮੈਨ ਏ ਐੱਮ ਨਾਇਕ ਨੇ ਕਿਹਾ ਹੈ ਕਿ ਸਰਕਾਰ ਨੂੰ ਜ਼ਮੀਨ ਐਕੁਆਇਰ, ਨਿਪੁਣਤਾ ਅਤੇ ਹੁਨਰ ਸਮੇਤ ਕਈ ਖੇਤਰਾਂ ’ਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ‘ਆਤਮਨਿਰਭਰ ਭਾਰਤ’ ਬਣਾਉਣ ਦਾ ਇਹ ਵਧੀਆ ਮੌਕਾ ਹੈ।

ਐੱਲਐਂਡਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸ੍ਰੀ ਨਾਇਕ ਨੇ ਕਿਹਾ ਕਿ ਜੇਕਰ ਸੁਝਾਏ ਗਏ ਕਦਮ ਅਪਣਾਏ ਜਾਂਦੇ ਹਨ ਤਾਂ ਦੇਸ਼ ਇਕਜੁੱਟ ਰਹੇਗਾ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਸਕੇਗਾ। ਗਰੁੱਪ ਦੀ 2019-20 ’ਚ ਕਾਰਗੁਜ਼ਾਰੀ ਬਾਰੇ ਚੇਅਰਮੈਨ ਨੇ ਕਿਹਾ ਕਿ ਐੱਲਐਂਡਟੀ ਨੇ ਮਾੜੇ ਆਰਥਿਕ ਮਾਹੌਲ ਦਰਮਿਆਨ ਸਾਰੇ ਮਾਪਦੰਡਾਂ ’ਤੇ ਵਿਕਾਸ ਦਰਸਾਇਆ ਹੈ।

ਉਨ੍ਹਾਂ ਕਿਹਾ ਕਿ 25 ਮਾਰਚ ਤੋਂ ਬਾਅਦ ਲੌਕਡਾਊਨ ਲੱਗਣ ਕਰ ਕੇ ਕੰਪਨੀ ਦੇ ਕੰਮਕਾਰ ’ਤੇ ਅਸਰ ਪਿਆ ਹੈ ਪਰ 14 ਅਪਰੈਲ ਨੂੰ ਲੌਕਡਾਊਨ ਹਟਾ ਲਏ ਜਾਣ ਮਗਰੋਂ ਕੰਮ ਹੌਲੀ ਹੌਲੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਸ ਜਤਾਈ ਕਿ ਆਉਂਦੇ ਦਿਨਾਂ ’ਚ ਹਾਲਾਤ ਆਮ ਵਰਗੇ ਬਣ ਜਾਣਗੇ ਅਤੇ ਕੰਪਨੀ ਦੇ ਕੰਮਕਾਜ ’ਚ ਸਥਿਰਤਾ ਆਵੇਗੀ।

Previous articleਹੁਣ ‘ਗੋਰੇ ਰੰਗ’ ਦਾ ਲਾਲਚ ਨਹੀਂ ਦੇਣਗੀਆਂ ਕਰੀਮਾਂ
Next articleਸ੍ਰੀਨਗਰ ਦਾ ਕੋਈ ਵਸਨੀਕ ਹੁਣ ਅਤਿਵਾਦੀ ਆਗੂ ਨਹੀਂ: ਆਈਜੀ