ਪਾਤੜਾਂ (ਸਮਾਜਵੀਕਲੀ) – ਜ਼ਮੀਨ ਕਾਰਨ 33 ਸਾਲਾ ਵਿਅਕਤੀ ਨੂੰ ਟਰੈਕਟਰ ਥੱਲੇ ਦੇ ਕੇ ਮਾਰ ਦਿੱਤਾ। ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦੇ ਇਸ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਇਕ ਮੁਲਜ਼ਮ ਨੂੰ ਕਾਬੂ ਕਰਨ ਤੋਂ ਇਲਾਵਾ ਟਰੈਕਟਰ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨਾਲ ਪਿੰਡ ਹਾਮਝੇੜ੍ਹੀ ਦੀ ਔਰਤ ਦਾ ਜ਼ਮੀਨ ਸਬੰਧੀ ਕੇਸ ਚੱਲਦਾ ਹੈ, ਜਿਸ ਦੇ ਸਬੰਧ ਵਿੱਚ ਉਨ੍ਹਾਂ ਨੂੰ ਅਦਾਲਤ ਨੇ ਸਟੇਅ ਦਿੱਤਾ ਹੋਇਆ ਹੈ। ਅੱਜ ਔਰਤ ਨੇ ਭੋਲਾ ਸਿੰਘ, ਕੰਵਲਪ੍ਰੀਤ ਸਿੰਘ, ਕਾਲੂ ਅਤੇ ਉਨ੍ਹਾਂ ਦੇ ਪਿੰਡ ਦੇ ਅਤੇ ਪਿੰਡ ਢੁੰਡਿਆਲ ਦੇ ਵਿਅਕਤੀ ਸਮੇਤ ਉਨ੍ਹਾਂ ਜ਼ਮੀਨ ਨੂੰ ਟਰੈਕਟਰ ਨਾਲ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਉਸ ਦੇ ਪੁੱਤ ਹਰਵਿੰਦਰ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਦੱਸਿਆ ਤੇ ਪੁਲੀਸ ਆਉਂਦੀ ਦੇਖ ਜਦੋਂ ਮੁਲਜ਼ਮ ਟਰੈਕਟਰ ਲੈ ਕੇ ਭੱਜਣ ਲੱਗੇ ਤਾਂ ਹਰਵਿੰਦਰ ਸਿੰਘ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸ ’ਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਦੀ ਹਸਪਤਾਲ ਪੁੱਜਣ ’ਤੇ ਮੌਤ ਹੋ ਗਈ।