ਜਸਟਿਨ ਟਰੂਡੋ ਦੀ ਪਤਨੀ ਕੋਰੋਨਾ ਦੀ ਬਿਮਾਰੀ ਤੋਂ ਹੋਈ ਠੀਕ, ਟਰੂਡੋ ਨੇ ਜਤਾਈ ਖੁਸ਼ੀ 

ਕਨੈਡਾ (ਸਮਾਜ ਵੀਕਲੀ)- ਕੋਰੋਨਾ ਵਾਇਰਸ ਨੇ ਦੁਨੀਆਂ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸ ਵਿਚਕਾਰ ਕੈਨੇਡਾ ਤੋਂ ਖਾਸ ਖਬਰ ਸਾਹਮਣੇ ਆਈ ਹੈ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾ ਦੀ ਮਰੀਜ਼ ਹੋ ਗਈ ਸੀ ਤੇ ਹੁਣ ਉਹ ਠੀਕ ਹੋ ਗਏ ਹਨ ਪਰ ਉਹ ਅਜੇ ਇਕੱਲੇ ਹੀ ਰਹਿਣਗੇ। ਐਤਵਾਰ ਯਾਨੀ ਕੱਲ ਪ੍ਰਧਾਨ ਮੰਤਰੀ ਟਰੂਡੋ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਦੇ 6320 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 65 ਮੌਤਾਂ ਹੋ ਚੁੱਕੀਆਂ ਹਨ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੋਫੀ ਮੇਰੀ ਪਤਨੀ ਇਸ ਕੋਰੋਨਾ ਦੀ ਲਾਗ ਤੋਂ ਠੀਕ ਹੋ ਗਈ ਹੈ ਪਰ ਅਸੀਂ ਦੋਵਾਂ ਨੇ ਫਿਲਹਾਲ ਅਲੱਗ ਹੀ ਰਹਿਣਾ ਹੈ। ਟਰੂਡੋ ਨੇ ਕਿਹਾ ਕਿ ਡਾਕਟਰਾਂ ਨੇ ਸੋਫੀ ਨੂੰ ਬਿਲਕੁਲ ਠੀਕ ਕਰ ਦਿੱਤਾ ਹੈ।

ਟਰੂਡੋ ਨੇ ਕਿਹਾ, “ਮੈਂ ਇਹ ਯਕੀਨੀ ਬਣਾਉਣ ਲਈ ਹੁਣੇ ਆਪਣੇ ਆਪ ਨੂੰ ਅਲੱਗ ਕਰ ਦਿਆਂਗਾ ਅਤੇ ਅਸੀਂ ਕੈਨੇਡੀਅਨ ਸਿਹਤ ਵਿਭਾਗ ਦੇ ਨਿਯਮਾਂ ਅਤੇ ਸਲਾਹ ਦੀ ਪਾਲਣਾ ਕਰ ਰਹੇ ਹਾਂ।” ਸੋਫੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – ਮੈਂ ਹੁਣ ਠੀਕ ਹਾਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਫੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਇਕ ਬਿਆਨ ਵਿਚ ਕਿਹਾ ਸੀ,’ ਮੈਂ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ ‘। ਸੋਫੀ ਦੇ ਡਾਕਟਰਾਂ ਅਤੇ ਓਟਾਵਾ ਦੇ ਪਬਲਿਕ ਹੈਲਥ ਵਿਭਾਗ ਨੇ ਵੀ ਉਸ ਦੀ ਸਿਹਤਯਾਬੀ ਬਾਰੇ ਗੱਲ ਕੀਤੀ ਹੈ। ਟਰੂਡੋ ਦੇ ਦਫਤਰ ਨੇ 12 ਮਾਰਚ ਨੂੰ ਐਲਾਨ ਕੀਤਾ ਸੀ ਕਿ ਸੋਫੀ ਦਾ ਕੋਰੋਨਾ ਟੈਸਟ ਸੰਕਰਮਿਤ ਪਾਇਆ ਗਿਆ ਹੈ। ਉਹ ਲੰਡਨ ਦੀ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਬਿਮਾਰ ਹੋ ਗਈ ਸੀ।

ਹਰਜਿੰਦਰ ਛਾਬੜਾ-ਪਤਰਕਾਰ 9592282333

Previous articleਗਲਤੀਆਂ ‘ਚੋਂ ਹੀ ਸਬਕ ਲੈਣ ਦੀ ਲੋੜ
Next articleਪੰਜਾਬ ‘ਚ 15 ਅਪ੍ਰੈਲ ਤਕ ਜਾਰੀ ਰਹੇਗਾ ਕਰਫ਼ਿਊ, ਪੰਜਾਬ ਸਰਕਾਰ ਨੇ ਕੀਤਾ ਫ਼ੈਸਲਾ