ਜਲੰਧਰ (ਸਮਾਜਵੀਕਲੀ) : ਜਲੰਧਰ ਤੋਂ ਕਰੀਬ 2400 ਪਰਵਾਸੀਆਂ ਨੂੰ ਛਪਰਾ (ਬਿਹਾਰ) ਅਤੇ ਆਜ਼ਮਗੜ (ਉੱਤਰ ਪ੍ਰਦੇਸ਼) ਪਹੁੰਚਾਉਣ ਲਈ ਦੋ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀਆਂ ਰਵਾਨਾ ਹੋਈਆਂ ਜਿਨ੍ਹਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ 6.78 ਲੱਖ ਰੁਪਏ ਅਤੇ 6.42 ਲੱਖ ਰੁਪਏ ਖ਼ਰਚ ਕੀਤੇ ਗਏ।
ਡਿਪਟੀ ਕਮਿਸ਼ਨਰ ਪੁਲੀਸ ਬਲਕਾਰ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਦੀ ਦੇਖ ਰੇਖ ਵਿੱਚ 18ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਛਪਰਾ ਲਈ ਸਵੇਰੇ 8 ਵਜੇ ਅਤੇ 19ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਸਵੇਰੇ 11 ਵਜੇ ਆਜ਼ਮਗੜ ਲਈ ਰਵਾਨਾ ਹੋਈਆਂ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਪਰਵਾਸੀਆਂ ਨੂੰ ਰੇਲ ਗੱਡੀ ਵਿੱਚ ਚੜ੍ਹਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨਾਂ ਰੇਲ ਗੱਡੀਆਂ ਰਾਹੀਂ ਉਨਾਂ ਪਰਵਾਸੀਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਅਪਣੇ ਆਪ ਨੂੰ ਪੰਜਾਬ ਸਰਕਾਰ ਦੋ ਪੋਰਟਲ ‘ਤੇ ਰਜਿਸਟਰਡ ਕਰਵਾਇਆ ਹੈ।