ਅੱਪਰਾ (ਸਮਾਜ ਵੀਕਲੀ)– ਪਿੰਡ ਚੱਕ ਸਾਹਬੂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੀਬੀ ਰਚਨਾ ਦੇਵੀ ਸਾਬਕਾ ਸਰਪੰਚ ਪਿੰਡ ਚੱਕ ਸਾਹਬੂ ਵਲੋਂ ਆਪਣੇ ਸਵਰਗਵਾਸੀ ਪਤੀ ਸ੍ਰੀ ਹੁਸਨ ਲਾਲ (ਸਾਬਕਾ ਐਕਸੀਅਨ ਮੰਡੀ ਬੋਰਡ ਪੰਜਾਬ) ਦੀ 18ਵੀਂ ਬਰਸੀ ਮੌਕੇ ਉਨਾਂ ਦੀ ਯਾਦ ‘ਚ ਸਕੂਲ ‘ਚ ਪੜਦੇ ਲੋੜਵੰਦ ਤੇ ਮਿਹਨਤੀ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਨਰਿੰਦਰ ਸਿੰਘ ਨੇ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਅਜਿਹੇ ਕਾਰਜ ਕਰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਮਾਸਟਰ ਜਸਪਾਲ ਸੰਧੂ, ਕਮਲ ਕੁਮਾਰ, ਕੁਲਦੀਪ ਮੈਂਗੜਾ, ਕਮਲੇਸ਼, ਮੀਨਾ, ਜਸਕੀਰਤ, ਬਲਵੀਰ ਰਾਮ ਤੇ ਵਿਦਿਆਰਥੀ ਵੀ ਹਾਜ਼ਰ ਸਨ।
HOME ਜਰੂਰਤਮੰਦ ਵਿਦਿਆਰਥੀਆਂ ਦੀ ਕੀਤੀ ਆਰਥਿਕ ਸਹਾਇਤਾ