ਜਰਖੜ ਹਾਕੀ ਅਕੈਡਮੀ ਨੇ ਓਲੰਪਿਕ ਡੇਅ ਮਨਾਇਆ

ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡੀ.ਸੀ ਲੁਧਿਆਣਾ ਜਰਖੜ ਸਟੇਡੀਅਮ ਦੇਖਣ ਲਈ ਉਚੇਚੇ ਤੌਰ’ਤੇ ਪੁੱਜੇ

ਜਰਖੜ ਅਕੈਡਮੀ ਹਾਕੀ ਦੀ ਵਿਰਾਸਤ ਬਣੇਗਾ – ਡੀ.ਸੀ. ਲੁਧਿਆਣਾ

ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333

ਲੁਧਿਆਣਾ (ਸਮਾਜਵੀਕਲੀ) – ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਓਲ਼ੰਪਿਕ ਡੇਅ ਮਨਾਇਆ। ਇਸ ਮੌਕੇ ਜਿਥੇ ਖਿਡਾਰੀਆਂ ਨੇ ਵੀਡੀੳ ਕਾਨਫਰੰਸਿੰਗ ਰਾਹੀਂ ਓਲੰਪਿਕ ਡੇਅ ਦੀ ਮਹਾਨਤਾ ਬਾਰੇ ਆਪਣੇ ਵਿਚਾਰ ਰੱਖੇ ਉਥੇ ਹੀ ਜਰਖੜ ਸਟੇਡੀਅਮ ਵਿਖੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਵੇਂ ਡਿਪਟੀ ਕਮਿਸ਼ਨਰ ਲੁਧਿਆਣਾ ਸਟੇਡੀਅਮ ਵੇਖਣ ਲਈ ਉਚੇਚੇ ਤੌਰ ‘ਤੇ ਪੁੱਜੇ। ਇਸ ਮੌਕੇ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ ਜਿਸਦੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸ਼ਲਾਘਾ ਕੀਤੀ।

ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਨਵੇਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਹਾਕੀ ਸੈਲੂਟ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਬੋਲਦ‌ਿਆਂ ਬੱਚਿਆਂ ਨੂੰ ਓਲੰਪਿਕ ਡੇਅ ਦੀ ਅਹਿਮੀਅਤ ਬਾਰੇ ਜਾਣੂ ਕਰਾਇਆ। ਉਨ੍ਹਾਂ ਆਖਿਆ ਕਿ ਜਰਖੜ ਖੇਡ ਸਟੇਡੀਅਮ ਹਾਕੀ ਦੀ ਇੱਕ ਵਿਰਾਸਤ ਹੈ।

ਪੰਜਾਬ ਸਰਕਾਰ ਵੱਲੋਂ ਇਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ  ਕਾਮਨਾ ਕੀਤੀ ਕਿ ਜਰਖੜ ਅਕੈਡਮੀ ਵਿੱਚੋਂ ਭਵਿੱਖ ‘ਚ ਓਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਹੋਣਗੇ। ਇਸ ਮੌਕੇ ਖੇਡ ਸਮਰਥਕ ਆਗੂ ਪੰਜਾਬ ਬਾਸਕਿਟਬਾਲ ਸੰਘ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਅਤੇ ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ ਵਾਲਿਆਂ ਨੇ ਵੀ ਬੱਚਿਆਂ ਨੂੰ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਆ।

ਇਸ ਮੌਕੇ ਸਿੱ‌ਖਿਆ ਦੇ ਖੇਤਰ ‘ਚ ਦਸਵੀਂ ਕਲਾਸ ‘ਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਜਰਖੜ ਸਕੂਲ ਦੀਆਂ ਲੜਕੀਆਂ ਸੁਖਪ੍ਰੀਤ ਕੌਰ ਜਰਖੜ, ਪਵਨਦੀਪ ਕੌਰ ਜਰਖੜ, ਅਰਸ਼ਦੀਪ ਕੌਰ ਜਰਖੜ, ਪਰਜੀਤ ਕੌਰ ਨੱਥੋਵਾਲ, ਜਰਖੜ ਐਸਟਰੋਟਰਫ ਬਲਾਕ ਦਾ ਮਾਡਲ ਬਣਾਉਣ ਵਾਲਾ ਗੁਰਵਿੰਦਰ ਸਿੰਘ ਘਵੱਦੀ, ਸਰਵੋਤਮ ਖਿਡਾਰੀ ਇਕਬਾਲ ਸਿੰਘ, ਜਗਜੀਤ ਸਿੰਘ ਸਰੀਂਹ ਆਦਿ ਹੋਰ ਬੱਚਿਆਂ ਨੂੰ ਸਾਈਕਲ ਤੇ ਯਾਦਗਾਰੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਦਾ ਵੀ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

ਇਸ ਮੌਕੇ ਹਾਕੀ ਦਾ ਇੱਕ ਪ੍ਰਦਰਸ਼ਨੀ ਮੈਚ ਵੀ ਖੇਡ‌ਿਆ ਗਿਆ ਅਤੇ ਬੱਚਿਆਂ ਵੱਲੋਂ ਯੋਗਾ ਵੀ ਕੀਤੀ ਗਈ। ਇਸ ਮੌਕੇ ਸਟੱਡੀ ਸਰਕਲ ਵਲੋਂ ਨੌਜਵਾਨਾਂ ਨੂੰ ‘ਜਾਗੋ ਨਸ਼ੇ ਤਿਆਗੋ’ ਦੇ ਪੈਂਫਲੇਟ ਵੀ ਵੰਡੇ ਗਏ। ਇਸ ਮੌਕੇਅਕੈਡਮੀ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਅਡਵੋਕੇਟ ਹਰਕਮਲ ਸਿੰਘ, ਬਲਦੇਵ ਸਿੰਘ ਦਰੋਣਾਚਾਰਿਆ ਐਵਾਰਡੀ ਕੋਣ, ਸੁਰਿੰਦਰ ਸਿੰਘ ਭਾਪਾ ਸਕੱਤਰ ਸੁਰਜੀਤ ਹਾਕੀ ਸੁਸਾਈਟੀ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਬਰਿਜ ਗੋਇਲ ਖੇਡ ਲੇਖਕ, ਯਾਦਵਿੰਦਰ ਸਿੰਘ ਤੂਰ, ਰਣਜੀਤ ਸਿੰਘ ਲਾਦੀਆਂ, ਸੁਖਮਿੰਦਰ ਸਿੰਘ ਭੰਗੂ, ਤੇਜਿੰਦਰ ਸਿੰਘ ਜਰਖੜ, ਪ੍ਰੋ. ਰਜਿੰਦਰ ਸਿੰਘ, ਗੁਰਸਤਿੰਦਰ‌ਿ  ਸਿੰਘ ਪਰਗਟ, ਹਰਬੰਸ ਸਿੰਘ ਗਿੱਲ, ਸਿਮਰਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਘਵੱਦੀ, ਰਜਿੰਦਰ ਸਿੰਘ ਜਰਖੜ, ਵਿੱਕੀ ਜਰਖੜ, ਅਤੇ ਹੋਰ ਪ੍ਰਬੰਧਕ ਵੱਡੀ ਗਿਣਤੀ ‘ਚ ਹਾਜ਼ਰ ਸਨ।

Previous articleSensex ends 4-day gaining streak, settles below 35k mark
Next articleਨਵੀਂ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਕੁਮਾਰ ਯੂ.ਕੇ ਪਹੁੰਚੀ