ਜਦ ਖ਼ੁਦਾ ਦੇ ਹੱਥ

(ਸਮਾਜ ਵੀਕਲੀ)

ਜਦ ਖ਼ੁਦਾ ਦੇ ਹੱਥ ਸਭ ਦੀ ਡੋਰ ਹੈ ,
ਫੇਰ ਉਸ ਤੋਂ ਕੌਣ ਵੱਡਾ ਹੋਰ ਹੈ ?

ਰਾਜਿਆਂ ਤੋਂ ਭੀਖ਼ ਮੰਗਾਵੇ ਖ਼ੁਦਾ ,
ਉਸ ਦੇ ਅੱਗੇ ਚਲਦਾ ਕਿਸ ਦਾ ਜੋਰ ਹੈ ?

ਆਣਾ ਸੀ ਇਹ ਵੀ ਜ਼ਮਾਨਾ ਦੋਸਤੋ ,
ਚੋਰ ਨੂੰ ਹਰ ਕੋਈ ਲਗਦਾ ਚੋਰ ਹੈ ।

ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਨੇ ,
ਇਕ ਨਾ ਇਕ ਦਿਨ ਬਣਨਾ ਆਦਮ ਖੋਰ ਹੈ ।

ਕੋਈ ਬਚ ਨ੍ਹੀ ਸਕਦਾ ਲੱਚਰ ਗੀਤਾਂ ਤੋਂ ,
ਸੁਣ ਰਿਹਾ ਸਭ ਨੂੰ ਇਨ੍ਹਾਂ ਦਾ ਸ਼ੋਰ ਹੈ ।

ਕਿਸ ਤਰ੍ਹਾਂ ਉਹ ਆਦਮੀ ਅੱਗੇ ਵਧੂ ,
ਜਿਸ ਦੇ ਮਨ ਦਾ ਘੋੜਾ ਹੀ ਕਮਜ਼ੋਰ ਹੈ ।

ਬਾਕੀਆਂ ਦੇ ਸ਼ਿਅਰ ਵੀ ਚੰਗੇ ਨੇ , ਪਰ
‘ਮਾਨ’ ਦੇ ਸ਼ਿਅਰਾਂ ਦੀ ਗੱਲ ਕੁਝ ਹੋਰ ਹੈ ।

ਮਹਿੰਦਰ ਸਿੰਘ ਮਾਨ

9915803554

Previous articleJaipur-Delhi highway blocked in support of farmers’ protest
Next articleਜੋ ਗ਼ਮਾਂ ਨੂੰ ਹੱਸ ਕੇ