ਜਦ ਵਿਦਿਆ ਹੈ ਤੇਰੇ ਕੋਲ

ਸਮਾਜ ਵੀਕਲੀ

ਜਦ ਵਿਦਿਆ ਹੈ ਤੇਰੇ ਕੋਲ ਜਵਾਨਾ,
ਫਿਰ ਕਿਉਂ ਬੋਲੇਂ ਕੌੜੇ ਬੋਲ ਜਵਾਨਾ?

ਜੇ ਕੁਝ ਪਾਉਣਾ ਚਾਹੇਂ ਜੀਵਨ ਦੇ ਵਿੱਚ,
ਤੈਨੂੰ ਕਰਨਾ ਪੈਣਾ ਘੋਲ ਜਵਾਨਾ।

ਜਿਹੜੀ ਗੱਲ ਕਰਨੀ ਏਂ,ਬਹਿ ਕੇ ਕਰ ਤੂੰ,
ਚਾਰੇ ਪਾਸੇ ਵਜਾ ਨਾ ਢੋਲ ਜਵਾਨਾ।

ਜਦ ਮਾਂ-ਪਿਉ,ਭੈਣ-ਭਰਾ ਕੋਲ ਨੇ ਤੇਰੇ,
ਫਿਰ ਕੱਲਾ ਸਮਝ ਕੇ ਨਾ ਡੋਲ ਜਵਾਨਾ।

ਹਾਕਮ ਮਿੱਤਰ ਹੈ ਲੋਟੂ ਢਾਣੀ ਦਾ,
ਉਸ ਦੀ ਖੁਲ੍ਹ ਚੱਲੀ ਹੈ ਪੋਲ ਜਵਾਨਾ।

ਇਹ ਜੀਵਨ ਮੁੜ ਫਿਰ ਨਹੀਂ ਮਿਲਣਾ ਤੈਨੂੰ,
ਇਸ ਨੂੰ ਨਸ਼ਿਆਂ ਵਿੱਚ ਨਾ ਰੋਲ ਜਵਾਨਾ।

ਹਰ ਕੋਈ ਆਪਣਾ ਨਹੀਂ ਇਸ ਦੁਨੀਆਂ ਵਿੱਚ,
ਹਰ ਇਕ ਨਾ’ ਦੁੱਖ-ਸੁੱਖ ਨਾ ਫੋਲ ਜਵਾਨਾ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਜਿਨ੍ਹਾਂ ਨੇ ਟਿੱਚ ਸਮਝੀ
Next articleਚੁੱਪ ਦਾ ਤਾਲਾ