ਜਦੋਂ ਮੈਂ ਕਵਿਤਾ ਲਿਖਣ ਬੈਠਾ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

– ਭਗਵਾਨ ਸਿੰਘ ਤੱਗੜ

ਅੱਜਕਲ੍ਹ ਮੇਰੀ ਯਾਦਾਸ਼ਤ ਹੁੰਦੀ ਜਾਂਦੀ ਹੈ ਕਮਜੋਰ,
ਗੱਲ ਮੈਨੂੰ ਯਾਦ ਨਹੀਂ ਆਉਂਦੀ ਜਿੰਨਾ ਵੀ ਲਾਵਾਂ ਜੋਰ।
ਇਕ ਮਿੱਤਰ ਨੇ ਕਿਹਾ ਦਿਮਾਗ ਤੇ ਜੋਰ ਨਹੀਂ ਲਗਾਉਣਾ ਪਵੇਗਾ,
ਜੇ ਤੂੰ ਗੱਲ ਨੂੰ ਕਾਗਜ ਤੇ ਉਸੇ ਵੇਲੇ ਲਿਖ ਲਵੇਂਗਾ।
ਮਿੱਤਰ ਦੀ ਗੱਲ ਮੰਨਕੇ ਲਿਖ ਲਿਖ ਕਾਗਜ ਕਰਤੇ ਕਾਲੇ,
ਕਾਗਜ ਰੱਖਕੇ ਮੈਂ ਭੁੱਲ ਗਿਆ ਲਭਦਾ ਫਿਰਾਂ ਆਲੇ ਦੁਆਲੇ।
ਘਰਵਾਲੀ ਕਹਿੰਦੀ ਕੀ ਰਹੇ ਹੋ ਫਰੋਲ,
ਮੈਂ ਕਿਹਾ ਕਾਗਜ ਨਹੀਂ ਲੱਭ ਰਹੇ ਕਾਗਜ ਰਿਹਾ ਹਾਂ ਟੋਲ।
ਕਹਿੰਦੀ ਅੱਗੇ ਕਿਹੜਾ ਚੀਜ ਲੱਭੀ ਹੈ ਜਿਹੜੀ ਅੱਜ ਲੱਭ ਜਾਉਗੀ,
ਜਿਸ ਦਿਨ ਤੁਹਾਨੂੰ ਚੀਜ ਲੱਭ ਗਈ ਰੱਬ ਦਾ ਸੁ਼ਕਰ ਮਨਾਉਂਗੀ।
ਘਰਵਾਲੀ ਕਹਿੰਦੀ ਕਿਉਂ ਘੁਮਦੇ ਫਿਰਦੇ ਹੋਂ ਅਵਾਰਾ,
ਕੋਈ ਨੌਕਰੀ ਲੱਭੋ ਤਾਂਕਿ ਹੋਣ ਲਗਜੇ ਗੁਜਾਰਾ।
ਮੈਂ ਕਿਹਾ ਕਿਉਂ ਸਾਰਾ ਦਿਨ ਮਾਰਦੀ ਰਹਿਨੀ ਹੈਂ ਤੂੰ ਮੇਹਣੇ,
ਕਿਤਾਬ ਵਿਕ ਗਈ ਮੇਰੀ ਤਾਂ ਬਣਵਾਦੂੰ ਤੈਨੂੰ ਗਹਿਣੇ।
ਕਹਿੰਦੀ ਗਹਿਣਿਆਂ ਦੀ ਗੱਲ ਛੱਡੋ ਮੇਰੇ ਨਾਲ ਕੰਮ ਕਰਾਉ,
ਮੇਰੇ ਭਰਾ ਭਰਜਾਈ ਨੇ ਆਉਣਾ ਹੈ ਬਜਾਰਂੋ ਸਬਜੀ ਲੈਕੇ ਆਉ।
ਮੈਂ ਕਿਹਾ ਮੇਰੇ ਕੋਲ ਪੈਸੇ ਹੈਨੀ ਮੈਂ ਕਿਹੜੇ ਮੂੰਹ ਨਾਲ ਜਾਵਾਂ,
ਉਧਾਰ ਕਿਸੇ ਨੇ ਸਬਜੀ ਦੇਣੀ ਨਹੀਂ ਮੈਂ ਸਬਜੀ ਕਿਵੇਂਲਿਆਵਾਂ।
ਕਹਿੰਦੀ ਜਲਦੀ ਬਜਾਰ ਜਾਉ ਆਹ ਲਉ ਪੰਜਾ ਪੰਜਾਂ ਦੇ ਦੋ ਨੋਟ,
ਪੰਜਾਂ ਦੇ ਆਲੂ ਤੇ ਪੰਜਾਂ ਦੀ ਗੋਭੀ ਲੈਕੇ ਆਉ।
ਮੈਂ ਕਿਹਾ ਜੇ ਮੈਂ ਬਜਾਰ ਜਾਵਾਂ ,
ਇਹ ਤਾਂ ਦੱਸ ਕਿਹੜੇ ਪੰਜਾਂ ਦੇ ਆਲੂ,
ਤੇ ਕਿਹੜੇ ਪੰਜਾਂ ਦੀ ਗੋਭੀ ਲਿਆਵਾਂ।
ਹੱਸਕੇ ਕਹਿੰਦੀ ਮੂਰਖ ਤਾਂ ਮੈਂ ਦੇਖੇ ਹਨ ਕਿੰਨੇ,
ਉਹ ਏਨੇ ਮੂਰਖ ਨਹੀਂ ਹਨ ਤੁਸੀਂ ਮੂਰਖ ਹੋ ਜਿੰਨੇ।
ਰੱਬ ਦਾ ਹੀ ਵਾਸਤਾ ਹੈ ਇਹ ਗੱਲ ਸਬਜੀ ਵਾਲੇ ਨਾਂ ਕਹਿ ਦਿੳ,ੁ
ਤੇ ਸਬਜੀਆਂ ਚੰਗੀ ਤਰ੍ਹਾਂ ਦੇਖ ਕੇ ਲਿਉ।
ਬਜਾਰੋਂ ਆਉਂਦੇ ਆਉਂਦੇ ਜਿਹਨ ਵਿਚ ਕਵਿਤਾ ਇਕ ਸੀ ਆਈ,
ਲਿਖਣ ਬੈਠਾ ਤਾਂ ਘਰਵਾਲੀ਼ ਦੀ ਉਚੀ ਦੇਣੇ ਅਵਾਜ ਸੀ ਆਈ।
ਕਹਿੰਦੀ ਜਲਦੀ ਬਾਹਰ ਜਾਉ,
ਮੀਂਹ ਵਿਚ ਭਿੱਜ ਨਾ ਜਾਣ ਤਣੀ ਤੋਂ ਕੱਪੜੇ ਲਾਹਕੇ ਲਿਆਉ।
ਕੱਪੜੇ ਲਾਹਕੇ ਲਿਆਇਆ ਤਾਂ ਕਹਿੰਦੀ,
ਬੱਿਚਆਂ ਨੂੰ ਸਾਂਭੋ ਮੈਂ ਰੋਟੀ ਹੈ ਬਣਾਉਂਣੀ।
ਮੈਂ ਕਿਹਾ ਜੇ ਤੂੰ ਇਸ ਤਰ੍ਹਾਂ ਕੰਮ ਕਹਿੰਦੀ ਰਹੀ ਤਾਂ,
ਮੇਰੀ ਕਵਿਤਾ ਕਦੇ ਪੂਰੀ ਨਹੀਂ ਹੋਣੀ।
ਘਰ ਦਾ ਕੰਮ ਕਰਾਕੇ ਇਕ ਵਾਰੀ ਫੇਰ ਮੈਂ ਕਵਿਤਾ ਇਕ ਬਣਾਈ,
ਏਨੇ ਨੂੰ ਉਸਦਾ ਭਰਾ ਆਇਆ ਤੇ ਨਾਲ ਆਈ ਭਰਜਾਈ।
ਮੈਨੂੰ ਘਰਵਾਲੀ ਕਹਿਣ ਲੱਗੀ ਤੁਸੀਂ ਤੇ ਭਰਾ ਜੀ ਗੱਲਾਂ ਕਰੋ,
ਤੇ ਉਹ ਭਰਜਾਈ ਨੂੰ ਰਸੋਈ ਵਿਚ ਲੈ ਗਈ,
ਤੇ ਕਹਿੰਦੀ ਮੈਂ ਰੋਟੀ ਬਣਾਕੇ ਲਿਆਈ।
ਭਰਾ ਮੈਨੂੰ ਕਹਿਣ ਲਗਿੱਆ ਜੀਜਾ ਜੀ ਕੁਝ ਨਵਾਂ ਲਿਖਿਆ ਹੈ ਤਾਂ ਸੁਣਾਉ,
ਮੈਂ ਕਿਹਾ ਆਹ ਚਾਰ ਲਾਈਨਾ ਲਿਖੀਆਂ ਹਨ ਜਰਾ ਗੋਰ ਫਰਮਾਉ।
ਅਰਜ ਹੈ

ਉਹ ਆਏ ਤੇ ਪਾਕੇ ਦੁਪੱਟਾ ਮੇਰੇ ਗਲੇ ਵਿਚ,
ਕਹਿਣ ਲੱਗੇ ਕੁਝ ਤਾਂ ਸ਼ਰਮ ਕਰ ਯਾਰ,
ਬੁਹਤ ਦਿਨ ਹੋ ਗਏ ਹਨ ਹੁਣ ਤਾਂ ਚੁਕਾਦੇ ਮੇਰਾ ਉਧਾਰ।
ਮੈਂ ਕਿਹਾ ਪੈਸੇ ਵੱਲ ਬਹੁਤਾ ਧਿਆਨ ਨਹੀਂ ਲਗਾਈਦਾ,
ਸਾਡੀ ਤਾਂ ਆਦਤ ਹੈ ਪੈਸੇ ਲੈਕੇ ਮੁੱਕਰ ਜਾਈਦਾ।

ਭਰਾ ਬੋਲਿਆ ਜੀਜਾ ਜੀ ਸਿ਼ਅਰ ਸੁਣਾਕੇ ਕਰਤੀ ਕਮਾਲ,
ਆਪਣੀ ਆਰਥਿਕਤਾ ਦਾ ਨਾਲ ਦੀ ਨਾਲ ਦੱਸ ਦਿਤਾ ਹਾਲ।
ਰੋਟੀ ਖਾਣ ਤੋਂ ਬਾਅਦ ਆਪਣੇ ਘਰ ਚਲੇ ਗਏ,
ਘਰਵਾਲੀ ਦਾ ਭਰਾ ਤੇ ਭਰਜਾਈ ।
ਫਿਰ ਮੇਰੇ ਜਿਹਨ ਵਿਚ ਇਕ ਗੱਲ ਆਈ,
ਮੈਂ ਘਰਵਾਲੀ ਨੂੰ ਕਿਹਾ ਮੇਰੀ ਕਵਿਤਾਵਾਂ ਦਾ ਖਰੜਾ ਜਰਾ ਲਿਆਉਣਾ,
ਮੈਂ ਜਾਕੇ ਇਕ ਸੰਪਾਦਕ ਨੂੰ ਹੈ ਦਿਖਾਉਣਾ।
ਕਹਿਣ ਲੱਗੀ ਉਹ ਕਾਗਜ ਤਾਂ ਜੀ ਮੈਂ,
ਰੱਦੀ ਵਾਲੇ ਨੂੰ ਵੇਚ ਦਿੱਤੇ,
ਜਿਹੜੀ ਤੁਸੀਂ ਦਸ ਰੁਪਏ ਦੀ ਸਬਜੀ ਲਿਆਂਦੀ ਸੀ,
ਉਹ ਰੱਦੀ ਵਾਲੇ ਨੇ ਹੀ ਸੀ ਤਾਂ ਦਿੱਤੇ।
ਮੈਂ ਕਿਹਾ ਇਹ ਤੂੰ ਕੀ ਕਰ ਦਿੱਤਾ ਇਹ ਤਾਂ ਹੋ ਗਈ ਅਣਹੋਣੀ,
ਕਿਤਾਬ ਛਪਵਾਉਣ ਦੀ ਮੇਰੀ ਰੀਝ ਕਦੇ ਪੂਰੀ ਨਹੀਂ ਹੋਣੀ।

Previous articleਮੇਰੇ ਦਿਲ ਦਿਆ ਰਾਜਿਆ
Next articleਸ਼ਾਕਾਹਾਰੀ ਮੱਛਰ