ਪੈਰਿਸ ; (ਸਮਾਜਵੀਕਲੀ) ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਬਰਨਾਲਾ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ ਜੋ 13 ਮਈ 2020 ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ, ਜਿਸ ਨਾਲ ਪੰਥਕ ਸੋਚ ਅਤੇ ਸਿੱਖ ਕੌਮੀ ਅਜਾਦੀ ਦੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਜੁਝਾਰੂ ਸੋਚ ਦੇ ਮਾਲਕ ਜਥੇਦਾਰ ਸੰਘੇੜਾ ਨੇ ਸਾਰੀ ਜਿੰਦਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੰਦਿਆਂ ਖਾਲਸਾ ਰਾਜ ਦੀ ਲੜਾਈ ਨੂੰ ਸਮਰਪਿਤ ਰਹੇ। ਇਲੈਕਸ਼ਨ ਹੋਣ, ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮਨਾਏ ਜਾਂਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਹੋਣ, ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਵਾਪਰਦੇ ਵਰਤਾਰੇ ਹੋਣ ਤਾਂ ਹਰ ਥਾਂ ਸਮੇਤ ਜ਼ਿਲਾ ਜਥੇਬੰਦੀ ਆਪਣੀ ਹਾਜਰੀ ਪੱਕੀ ਰੱਖਦੇ ਸਨ। ਕੌਮੀ ਆਗੂ ਸ਼ ਸਿਮਰਨਜੀਤ ਸਿੰਘ ਮਾਨ ਨਾਲ ਚਟਾਨ ਵਾਂਗ ਖੜਕੇ ਦ੍ਰਿੜਤਾ, ਇਮਾਨਦਾਰੀ ਅਤੇ ਸਰਕਾਰੀ ਜਬਰ ਜੁਲਮ ਦਾ ਡਟਕੇ ਮੁਕਾਬਲਾ ਕਰਦਿਆਂ ਹਮੇਸ਼ਾ ਪੰਥਕ ਸੋਚ ਨੂੰ ਅੱਗੇ ਰੱਖਿਆ।
ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਥ ਵਿੰਗ, ਸ. ਹਰਜਾਪ ਸਿੰਘ ਸਰੋਆ, ਸ. ਜਗਜੀਤ ਸਿੰਘ ਚੀਮਾਂ, ਸ.ਤਲਵਿੰਦਰ ਸਿੰਘ ਮਾਵੀ, ਸ. ਜਸਪਾਲ ਸਿੰਘ ਪੰਨੂੰ, ਡਾ ਰਾਜਬੀਰ ਸਿੰਘ, ਸ.ਬਲਦੇਵ ਸਿੰਘ ਸ਼ਾਹਕੋਟ, ਸ. ਹਰਜਾਪ ਸਿੰਘ ਸੰਘਾ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਜਗਦੀਸ਼ ਸਿੰਘ ਫਤਹਿ ਗੜ੍ਹ ਸਾਹਿਬ ਆਦਿ ਵਲੋਂ ਪੁਰਾਣੇ ਅਕਾਲੀ ਲੀਡਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਲਈ ਯਾਦ ਰੱਖਿਆ ਜਾਵੇਗਾ। ਜਥੇਦਾਰ ਸੰਘੇੜਾ ਦੇ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਪਿੰਡ ਸੰਘੇੜਾ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ 22 ਮਈ 2020 – 12 ਵਜੇਂ ਤੋ 2 ਵਜੇਂ ਤੱਕ ਪਾਏ ਜਾਣਗੇ।