ਜਥੇਦਾਰ ਅਵਤਾਰ ਸਿੰਘ ਮੱਕੜ ਦਾ ਦੇਹਾਂਤ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਅੱਜ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਫੋਰਟਿਸ ਹਸਪਤਾਲ, ਗੁੜਗਾਉਂ ਵਿਚ ਜ਼ੇਰੇ ਇਲਾਜ ਸਨ। ਹਸਪਤਾਲ ਵਿੱਚ ਅੱਜ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਉਨ੍ਹਾਂ ਅੰਤਿਮ ਸਾਹ ਲਏ। ਜਥੇਦਾਰ ਮੱਕੜ ਲਗਾਤਾਰ 11 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ 21 ਦਸੰਬਰ ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।

Previous articleਐਕਟ ’ਤੇ ਰਾਇਸ਼ੁਮਾਰੀ ਵਾਲੇ ਬਿਆਨ ਲਈ ਮਮਤਾ ਮੁਆਫ਼ੀ ਮੰਗੇ: ਜਾਵੜੇਕਰ
Next articleਨਾਗਰਿਕਤਾ ਸੋਧ ਕਾਨੂੰਨ: ਵੱਖ-ਵੱਖ ਵਰਗਾਂ ਨੇ ਦਿਖਾਇਆ ਦਮ-ਖ਼ਮ