ਛੇ ਹਾਕੀ ਖਿਡਾਰਨਾਂ ਦੀ ‘ਖੇਲੋ ਇੰਡੀਆ’ ਲਈ ਚੋਣ

ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਪਟਿਆਲਾ ਟਰੇਨਿੰਗ ਸੈਂਟਰ ਦੀਆਂ ਛੇ ਹਾਕੀ ਖਿਡਾਰਨਾਂ ਦੀ ਅੱਠ ਜਨਵਰੀ ਤੋਂ ਪੁਣੇ ਵਿੱਚ ਸ਼ੁਰੂ ਹੋ ਰਹੀਆਂ ‘ਖੇਲੋ ਇੰਡੀਆ ਯੂਥ ਖੇਡਾਂ’ ਲਈ ਚੋਣ ਹੋਈ ਹੈ। ਐਨਆਈਐਸ ਪਟਿਆਲਾ ਦੇ ਸੀਨੀਅਰ ਸਾਈ ਹਾਕੀ ਕੋਚ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਹਾਕੀ ਟੀਮ ਦੇ ਅੰਡਰ-17 ਸਾਲ ਵਰਗ ’ਚ ਜਸ਼ਨਪ੍ਰੀਤ ਕੌਰ, ਆਰਤੀ ਤੇ ਪੂਜਾ ਜੂਨੀਅਰ ਨੂੰ ਚੁਣਿਆ ਗਿਆ ਹੈ। ਇਹ ਖਿਡਾਰਨਾਂ ਇਸ ਵੇਲੇ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਕੋਚਿੰਗ ਕੈਂਪ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਤਿੰਨ ਹਾਕੀ ਖਿਡਾਰਨਾਂ ਦੀ ਚੰਡੀਗੜ੍ਹ ਮਹਿਲਾ ਹਾਕੀ ਟੀਮ ਦੇ ਅੰਡਰ-21 ਸਾਲ ਉਮਰ ਵਰਗ ’ਚ ਸੁਮਨਪ੍ਰੀਤ ਕੌਰ, ਅੰਮ੍ਰਿਤਪਾਲ ਕੌਰ ਤੇ ਪ੍ਰਿਆ ਦੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰਨਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਟੀਮ ’ਚ ਸ਼ਾਮਲ ਹੋ ਕੇ ਭੁਵਨੇਸ਼ਵਰ ਵਿੱਚ ਹੋਈ ਆਲ ਇੰਡੀਆ ਅੰਤਰ-ਵਰਸਿਟੀ ਮਹਿਲਾ ਹਾਕੀ ਚੈਂਪੀਅਨਸ਼ਿਪ ’ਚੋਂ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

Previous articleਗੋਲਡਨ ਗਲੋਬ: ‘ਗ੍ਰੀਨ ਬੁੱਕ’ ਨੂੰ ਸਰਵੋਤਮ ਕਾਮੇਡੀ ਸਣੇ ਤਿੰਨ ਐਵਾਰਡ
Next articleਵਿਨੈ ਦੀ ਫ਼ਿਰਕੀ ’ਚ ਘਿਰਿਆ ਬੰਗਾਲ