ਛਾਤੀ ਡਾਹ ਕੇ ਲੜਾਂਗੇ ਯੁੱਧ

(ਸਮਾਜ ਵੀਕਲੀ)

ਛੜਯੰਤਰ ਤੇ ਛੜਯੰਤਰ ਕਰ,
ਭਾਵੇਂ ਦੁਸ਼ਮਣ ਸਾਨੂੰ ਘੇਰ ਲਿਆ।
ਅਸੀਂ ਜਾਂਣਦੇ ਹਾਂ ਸਾਡੇ ਨੇ ਲੋਕ ਮੁਰਦਾ,
ਜਿਹਨਾਂ ਮੂੰਹ ਲਹਿਰ ਤੋਂ ਮੋੜ ਲਿਆ।
ਜਿੰਨੇ ਜਾਗਦੇ ਹਾਂ ਲੜਾਂਗੇ ਅੰਤ ਤੀਕਰ,
ਨੱਚਦੇ ਰਹਾਂਗੇ ਖੰਡੇ ਦੀ ਧਾਰ ਮਿੱਤਰੋ।
ਛਾਤੀ ਡਾਹ ਕੇ ਲੜਾਂਗੇ ਯੁੱਧ ਅਸੀਂ,
ਕਦੇ ਮੰਨਾਂਗੇ ਅਸੀਂ ਨਾਂ ਹਾਰ ਮਿੱਤਰੋ………

ਲੋਕਤੰਤਰ ਸੰਵਿਧਾਨ ਬਚਾਉਣ ਖਾਤਰ,
ਅਸੀਂ ਸਿਰ ਦੀ ਬਾਜ਼ੀ ਲਾ ਦਿਆਂਗੇ।
ਚਾਲਾਂ ਭਾਵੇਂ ਦੁਸ਼ਮਣ ਲੱਖ ਚੱਲੇ,
ਲੋਹੇ ਦੇ ਚਣੇਂ ਚਬਾ ਦਿਆਂਗੇ।
ਭਰਿਆ ਪਿਆ ਇਤਿਹਾਸ ਕੁਰਬਾਨੀਆਂ ਦਾ,
ਲੜੇਗਾ ਇੱਕ ਇੱਕ ਲੱਖਾਂ ਦੇ ਨਾਲ ਮਿੱਤਰੋ।
ਛਾਤੀ ਡਾਹ ਕੇ ਲੜਾਂਗੇ ਯੁੱਧ ਅਸੀਂ……….

ਜਾਤਾਂ ਵਿੱਚ ਵੰਡੇ ਹੋਏ ਲੋਕ ਸਾਡੇ,
ਜ਼ਾਲਮ ਦੀ ਸੱਤਾ ਦੇ ਥੰਮ ਬਣ ਗਏ।
ਆਪਣੇ ਲਈ ਨੇ ਕਰਦੇ ਨਰਕ ਪੈਦਾ,
ਦੁਸ਼ਮਣ ਦੇ ਉੱਡਣ ਲਈ ਖੰਭ ਬਣ ਗਏ।
ਹਰ ਪਾਸਿਓਂ ਦੁਸ਼ਮਣ ਪਿਆ ਵਾਰ ਕਰਦਾ,
ਭਾਵੇਂ ਲੈ ਕੇ ਚੰਦ ਗੱਦਾਰ ਮਿੱਤਰੋ।
ਛਾਤੀ ਡਾਹ ਕੇ ਲੜਾਂਗੇ ਯੁੱਧ ਅਸੀਂ……….

ਆਪਣਾਂ ਇਤਿਹਾਸ ਭੁਲਾ ਲੋਕਾਂ,
ਬੈਤ ਦੁਸ਼ਮਣ ਦੀ ਕੀਤੀ ਸ਼ਰੇਆਮ ਦਿਸਦਾ।
ਈ,ਵੀ,ਐਮ ਦੀ ਰਚ ਕੇ ਖੇਡ ਦੁਸ਼ਮਣ,
ਕਰ ਦਿੱਤਾ ਏ ਭਾਰਤ ਨਿਲਾਮ ਦਿਸਦਾ।
ਪੰਦਰਾਂ ਪ੍ਰਸੈਂਟ ਪੱਚਾਸੀ ਨੂੰ,
ਏਸੇ ਲਈ ਏ ਰਿਹਾ ਲਲਕਾਰ ਮਿੱਤਰੋ।
ਛਾਤੀ ਡਾਹ ਕੇ ਲੜਾਂਗੇ ਯੁੱਧ ਅਸੀਂ……….

ਹੱਕ-ਸੱਚ ਲਈ ਦਿੰਦਾ ਸਾਥ ਕੋਈ ਨਈਂ,
ਭੀੜ ਨੇ ਘਰਾਂ ਨੂੰ ਜੇਲ੍ਹਾਂ ਬਣਾ ਲਿਆ ਏ।
ਸਾਡੇ ਲੋਕਾਂ ਗ਼ੁਲਾਮੀ ਸਵੀਕਾਰ ਕੀਤੀ,
ਇਨਸਾਨ ਹੋਣ ਦਾ ਹੱਕ ਗੁਆ ਲਿਆ ਏ।
ਮਰੀ ਜ਼ਮੀਰ ਸੁਆਰਥੀ ਪੇਟੂਆਂ ਦੀ,
ਹਰਦਾਸਪੁਰੀ ਯੁੱਧ ਆਰ ਜਾਂ ਪਾਰ ਮਿੱਤਰੋ।
ਛਾਤੀ ਡਾਹ ਕੇ ਲੜਾਂਗੇ ਯੁੱਧ ਅਸੀਂ,
ਕਦੇ ਮੰਨਾਂਗੇ ਅਸੀਂ ਨਾਂ ਹਾਰ ਮਿੱਤਰੋ………

ਮਲਕੀਤ ਹਰਦਾਸਪੁਰੀ ਗਰੀਸ।
ਫੋਨ-00306947249768

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਬਰ ਦਾ ਫ਼ਲ
Next articleਪੰਜਾਬ ਜਿਹੜਾ ਵੀ ਆਇਆ