ਮੁੰਬਈ (ਸਮਾਜਵੀਕਲੀ): ਇਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਸੀਐੱਸਐੱਮਆਈਏ) ਵਿਖੇ ਖੜ੍ਹੇ ਇੰਡੀਗੋ ਜਹਾਜ਼ ਨੂੰ ਸਪਾਈਸ ਜੈੱਟ ਦੀ ਪੌੜੀ ਨੇ ਟੱਕਰ ਮਾਰ ਦਿੱਤੀ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮਆਈਏਐਲ) ਦੇ ਬੁਲਾਰੇ ਨੇ ਕਿਹਾ ਇਸ ਘਟਨਾ ਵਿੱਚ ਜਹਾਜ਼ ਦੇ ਖੰਭਾਂ ਅਤੇ ਇੰਜਣ ਦੇ ਕਵਰ ਨੂੰ ਕੁਝ ਨੁਕਸਾਨ ਹੋਇਆ ਹੈ। ਇੰਡੀਗੋ ਨੇ ਕਿਹਾ ਕਿ ਸਪਾਈਸ ਜੈੱਟ ਦੀ ਪੌੜੀ ਆਪਣੀ ਥਾਂ ਥਿੜ੍ਹਕ ਕੇ ਜਹਾਜ਼ ਨਾਲ ਟਕਰਾਅ ਗਈ।