ਸ਼ਾਮਚੁਰਾਸੀ, 3 ਜੁਲਾਈ (ਚੁੰਬਰ) (ਸਮਾਜਵੀਕਲੀ)– ਸਰਕਾਰੀ ਮਿਡਲ ਸਕੂਲ ਚੱਕ ਗੁਜਰਾਂ ਬਲਾਕ-1 ਏ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਐਨ ਐਮ ਐਮ ਐਸ ਟੈਸਟ ਪਾਸ ਕਰਕੇ ਆਪਣੇ ਇਲਾਕੇ, ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਮੈਡਮ ਬਬੀਤਾ ਰਾਣੀ ਸਾਇੰਸ ਮਿਸਟ੍ਰੈੱਸ ਨੇ ਦੱਸਿਆ ਕਿ ਜਿਹੜਾ ਟੈਸਟ ਅਨਮੋਲਪ੍ਰੀਤ ਕੌਰ ਨੇ ਪਾਸ ਕੀਤਾ ਹੈ ਇਹ ਇਕ ਮੈਰਿਟ ਸਕਾਲਰਸ਼ਿਪ ਟੈਸਟ ਸੀ। ਹੁਣ ਇਸ ਬੱਚੀ ਨੂੰ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਇਕ ਹਜ਼ਾਰ ਰੁਪਿਆ ਪ੍ਰਤੀ ਮਹੀਨੇ ਦੀ ਰਾਸ਼ੀ ਸ਼ਕਾਲਰਸ਼ਿਪ ਦੇ ਰੂਪ ਵਿਚ ਮਿਲੇਗੀ। ਇਸ ਸਖ਼ਤ ਮੁਕਾਬਲੇ ਵਾਲਾ ਇਮਤਿਹਾਨ ਹੁੰਦਾ ਹੈ।
ਅਨਮੋਲਪ੍ਰੀਤ ਵੱਲ ਵੇਖ ਕੇ ਹੋਰ ਵਿਦਿਅਰਥੀ ਵੀ ਅਗਲੇ ਸਾਲ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਹੋਏ ਹਨ। ਉਨ•ਾਂ ਕਿਹਾ ਕਿ ਲਗਾਤਾਰ ਚਾਰ ਮਹੀਨੇ ਸਵੇਰੇ ਸ਼ਾਮ ਓਵਰ ਟਾਈਮ ਲਗਾ ਕੇ ਸਟਾਫ ਨੇ ਬੱਚਿਆਂ ਨੂੰ ਮੇਹਨਤ ਕਰਵਾਈ ਜਿਸ ਦੇ ਸਿੱਟੇ ਵਜੋਂ ਸਕੂਲ ਦੀ ਵਿਦਿਆਰਥਣ ਨੇ ਇਹ ਮਾਰਕਾ ਮਾਰਿਆ। ਸਕੂਲ ਸਟਾਫ ਵਲੋਂ ਅਨਮੋਲਪ੍ਰੀਤ ਕੌਰ ਨੂੰ ਸਟੇਸ਼ਨਰੀ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਸਮੇਂ ਮੈਂਡਮ ਵੀਰਾਂ ਵਾਲੀ, ਵਨੀਤਾ ਠਾਕੂਰ, ਜੋਗਿੰਦਰ ਪਾਲ, ਮੀਨਾ ਰਾਣੀ ਆਦਿ ਹਾਜ਼ਰ ਸਨ।