ਚੱਕਰਵਿਊ

ਬਿੰਦਰ ਇਟਲੀ

(ਸਮਾਜ ਵੀਕਲੀ)

ਇੱਕ  ਧਰਤੀ ਦੇ  ਪੁੱਤਰ ਦੋਵੇਂ
ਦੁਸ਼ਮਣ  ਕਿਵੇ  ਹੋਏ  ਆਪਾਂ
ਚੱਕਰਵਿਊ ਸਿਆਸਤ ਵਾਲਾ
ਪੜ ਲਿੱਖ ਕੇ ਵੀ ਖੋਏ ਆਪਾਂ
ਜ਼ਾਤਾਂ ਮਜ਼ਹਵਾਂ ਖੇਡ ਰਚਾਈ
ਦੁਨੀਆਂ  ਹੱਸੀ  ਰੋਏ  ਆਪਾਂ
ਰੰਗਲੇ  ਫੁੱਲਾਂ  ਦੀ  ਕਿਆਰੀ
ਕੰਡੇ  ਰਲ  ਮਿਲ ਬੋਏ ਆਪਾਂ
ਮੈਲ ਮਨਾ ਤੇ ਮੁਤਸਿਬ ਰੰਗੀ
ਪਾਪ  ਤੀਰਥਾਂ   ਧੋਏ  ਆਪਾਂ
ਸਦੀਆਂ ਤੋਂ ਮਾਰਾਂ ਨੂਂੰ ਸਹਿੰਦੇ
ਹੰਝੂ  ਬਣ ਸਦਾ  ਚੋਏ ਆਪਾਂ
ਫੱਸੇ ਵਹਿਮਾਂ  ਵਿੱਚ ਅੱਜ ਵੀ
ਨਾ  ਜਾਗੇ  ਨਾ  ਸੋਏ  ਆਪਾਂ
ਰਾਜਗੁਰੂ ਸੁਖਦੇਵ ਭਗਤ ਦੇ
ਭੁੱਲ ਗਏ ਖਾਬ ਸੰਜੋਏ ਆਪਾਂ
ਬਿੰਦਰਾ ਲੋਕੀ ਮਰ ਕੇ ਜੀਂਦਾ
ਜੀਂਦੇ   ਜੀ  ਹਾਂ  ਮੋਏ  ਆਪਾਂ
ਬਿੰਦਰ
ਜਾਨ ਏ ਸਾਹਿਤ ਇਟਲੀ  
00393278159218
Previous articleਵਾਹ ਕਵਿਤਾ…ਵਾਹ ਤੇਰਾ ਜਲਵਾ
Next article‘ਖੁਜੇ ਲਾ ਤਾ ਕਿਸਾਨਾ ਨੂੰ’