ਚੰਡੀਗੜ੍ਹ (ਸਮਾਜਵੀਕਲੀ) – ਸ਼ਹਿਰ ਦੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੇ ਕਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਹੈ।
ਜਾਣਕਾਰੀ ਮੁਤਾਬਿਕ ਇਨ੍ਹਾਂ ਮਰੀਜ਼ਾਂ ਵਿੱਚ 43 ਸਾਲ ਵਿਅਕਤੀ ਅਤੇ ਉਸਦੇ 13, 15, 17 ਤੇ 23 ਸਾਲ ਦੇ ਬੱਚੇ ਸ਼ਾਮਿਲ ਹਨ। ਸਾਰੇ ਮਰੀਜ਼ ਸੈਕਟਰ 16 ਦੇ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਇਹ 5 ਨਵੇਂ ਮਰੀਜ਼ ਆਉਣ ਨਾਲ ਸ਼ਹਿਰ ਵਿੱਚ ਕਰੋਨਾ ਪਾਜ਼ੇਟਿਵ ਪੀੜਤਾਂ ਦਾ ਅੰਕੜਾ 102 ਤੱਕ ਪਹੁੰਚ ਗਿਆ ਹੈ।