ਸ਼ੁੱਕਰਵਾਰ ਦੁਪਹਿਰ ਚੰਡੀਗੜ੍ਹ ਜਾਣ ਵਾਲੀ ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ਦੀ ਰੀਅਰ ਪਾਵਰ ਕਾਰ ਨੂੰ ਅੱਗ ਲੱਗ ਗਈ। ਇਸ ਨੂੰ ਦਿੱਲੀ ਫਾਇਰ ਸਰਵਿਸ ਦੇ ਅੱਗ ਬੁਝਾਊ ਇੰਜਣਾਂ ਨਾਲ ਕਾਬੂ ਕਰ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਰੇਲਵੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਅੱਗ ਲੱਗਣ ਵੇਲੇ ਇਹ ਰੇਲਵੇ ਪਲੇਟਫਾਰਮ ਨੰਬਰ ਅੱਠ ’ਤੇ ਖੜ੍ਹੀ ਸੀ। ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ 12218-ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ਵਿਚ ਜਦ ਅੱਗ ਲੱਗੀ ਤਾਂ ਇਹ ਪਲੇਟਫਾਰਮ-8 ਛੱਡ ਰਹੀ ਸੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਫਾਇਰ ਬ੍ਰਿਗੇਡ ਅਫ਼ਸਰ ਅਤੁਲ ਗਰਗ ਨੇ ਕਿਹਾ ਕਿ ਅੱਗ ਬੁਝਾਉਣ ਲਈ ਕੁੱਲ 12 ਟੈਂਡਰ ਲਾਏ ਗਏ ਸਨ। ਇਸ ਤੋਂ ਬਾਅਦ ਬਾਕੀ ਦੀ ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈਸ ਨੂੰ ਵੱਖ ਕਰ ਲਿਆ ਗਿਆ।
INDIA ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ