ਦਿੱਲੀ ਉਡਾਣ ਸੂਚਨਾ ਖੇਤਰ ਵਿੱਚ ਪਿਛਲੇ ਦਿਨੀਂ ਤਿੰਨ ਵਿਦੇਸ਼ੀ ਜਹਾਜ਼ਾਂ ਦੀ ਆਪਸੀ ਟੱਕਰ ਹੋਣ ਤੋਂ ਬੱਚ ਗਈ ਸੀ। ਇਨ੍ਹਾਂ ਤਿੰਨੋ ਜਹਾਜ਼ਾਂ ਵਿੱਚ ਸੈਂਕੜੇ ਯਾਤਰੀ ਸਵਾਰ ਸਨ। ਏਅਰ ਟਰੈਫਿਕ ਕੰਟਰੋਲ ਵੱਲੋਂ ਵਾਰ ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਤੋਂ ਬਾਅਦ ਇਸ ਹਾਦਸੇ ਤੋਂ ਬਚਾਅ ਹੋ ਸਕਿਆ। ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਜਹਾਜ਼ ਹਾਦਸਾ ਜਾਂਚ ਬਿਊਰੋ ਨੇ 23 ਦਸੰਬਰ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਡੱਚ ਕਰੀਅਰ ਕੇਐੱਲਐੱਮ, ਈਵਾ ਏਅਰ ਅਤੇ ਅਮਰੀਕਾ ਆਧਾਰਤ ਨੈਸ਼ਨਲ ਏਅਰਲਾਈਨਜ਼ ਦੀਆਂ ਉਡਾਣਾਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੀਆਂ ਸਨ।
INDIA ਚੌਕਸੀ ਸਦਕਾ ਟਕਰਾਉਣ ਤੋਂ ਬਚੇ ਸਨ ਤਿੰਨ ਜਹਾਜ਼