ਚੋਰਾਂ ਨੇ ਧੁੰਦ ਦਾ ਫਾਇਦਾ ਲੈਂਦੇ ਹੋਏ ਦੁਕਾਨ ਚੋਂ ਕੀਤਾ ਹਜ਼ਾਰਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ )- ਪੁਲਸ ਚੌਕੀ ਭੁਲਾਣਾ ਅਧੀਨ ਆਉਂਦੇ ਬੱਸ ਅੱਡਾ ਭਾਣੋ ਲੰਗਾ ਵਿਖੇ ਬੀਤੀ ਰਾਤ     ਚੋਰਾਂ ਵੱਲੋਂ ਇਕ ਦੁਕਾਨ ਧੁੰਦ ਦਾ ਫਾਇਦਾ ਚੁੱਕਦੇ ਹੋਏ   ਧੁੰਦ ਦਾ ਫਾਇਦਾ ਚੁੱਕਦੇ ਹੋਏ  ਤੋਂ ਸ਼ਟਰ ਦੇ ਕੁੰਡੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਗੁਰਦੀਪ ਸਿੰਘ ਸੋਨਾ ਪੁੱਤਰ ਹਰਜੀਤ ਸਿੰਘ ਨਿਵਾਸੀ ਭਾਣੋਂ ਲੰਗਾ ਨੇ ਦੱਸਿਆ ਕਿ ਮੈਂ ਬੱਸ ਅੱਡਾ ਭਾਣੋ ਲੰਗਾ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹਾਂ

ਅਤੇ ਨਾਲ ਹੀ ਮੈਂ ਘਰਾਂ ਵਿੱਚ ਲੈਂਟਰ ਤੋੜਨ ਵਾਲੀਆਂ ਹਲਟੀ ਮਸ਼ੀਨਾਂ ਕਿਰਾਏ ਤੇ ਦੇਣ ਲਈ ਰੱਖੀਆਂ ਹੋਈਆਂ ਹਨ ਅੱਜ ਸਵੇਰੇ ਤੜਕਸਾਰ ਮੈਨੂੰ ਕਿਸੇ ਜਾਣਕਾਰ ਨੇ ਫੋਨ ਕੀਤਾ ਕਿ ਤੇਰੀ ਦੁਕਾਨ ਦਾ ਸ਼ਟਰ ਥੋੜ੍ਹਾ ਉੱਚਾ ਚੁੱਕਿਆ ਹੋਇਆ ਹੈ   ਜਦ ਮੈਂ ਆ ਕੇ ਮੌਕੇ ਤੇ ਦੇਖਿਆ ਤਾਂ ਦੁਕਾਨ ਵਿਚੋਂ ਮੇਰੀਆਂ ਦੋ ਹਲਟੀ ਮਸ਼ੀਨਾਂ ਡਿਵਾਈਡਰ ਅਤੇ ਬੈਟਰਾ ਐੱਲ ਸੀ ਡੀ ਚਾਰ ਏਅਰਟੈੱਲ ਦੇ ਡੀਟੀਐਚ ਬਾਕਸ ਪੈਨ ਡ੍ਰਾਈਵ ਅਤੇ   ਹੋਰ ਕੀਮਤੀ ਸਾਮਾਨ ਚੋਰ ਚੋਰੀ ਕਰਕੇ ਲੈ ਗਏ ਉਸ ਨੇ ਦੱਸਿਆ ਕਿ ਇਸ ਘਟਨਾ ਨਾਲ ਮੇਰਾ ਲਗਪਗ ਸੱਤਰ ਅੱਸੀ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਉਸ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਮੈਂ ਉਨੀ ਹਜ਼ਾਰ ਰੁਪਏ ਦੀ ਨਵੀਂ ਹਲਟੀ ਲਿਆਂਦੀ ਸੀ

Previous articleਇਤਹਾਸ
Next articleਸ਼ਹੀਦ ਬਾਬਾ ਦਲ ਸਿੰਘ ਦੀ ਯਾਦ ਵਿੱਚ ਸਾਲਾਨਾ ਸਮਾਗਮ ਕਰਾਇਆ