ਭਾਰਤੀ ਕ੍ਰਿਕਟ ਬੋਰਡ ਦੇ ਨਵੇਂ ਸੰਵਿਧਾਨ ਅਨੁਸਾਰ ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਦਾ ਕਾਰਜਕਾਲ ਅਜੇ ਬਚਿਆ ਹੋਇਆ ਹੈ ਪਰ ਬੋਰਡ ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਫ਼ੈਸਲਾ ਕਰਨਗੇ ਕਿ ਕੀ ਪੈਨਲ ਨੂੰ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰਨਾ ਚਾਹੀਦਾ ਹੈ ਜਾਂ ਨਹੀਂ।
ਪੁਰਾਣੇ ਸੰਵਿਧਾਨ ਅਨੁਸਾਰ ਚੋਣਕਾਰਾਂ ਦਾ ਕਾਰਜਕਾਲ ਚਾਰ ਸਾਲਾਂ ਦਾ ਸੀ ਪਰ ਹੁਣ ਪ੍ਰਭਾਵੀ ਹੋ ਚੁੱਕੇ ਸੋਧੇ ਹੋਏ ਸੰਵਿਧਾਨ ਦੀ ਧਾਰਾ 26(3) ’ਚ ਲਿਖਿਆ ਹੈ, ‘‘ਕਿਸੇ ਵੀ ਵਿਅਕਤੀ ਜੋ ਕਿਸੇ ਕ੍ਰਿਕਟ ਕਮੇਟੀ ਦਾ ਕੁੱਲ ਪੰਜ ਸਾਲਾਂ ਤੱਕ ਮੈਂਬਰ ਰਿਹਾ ਹੋਵੇ, ਉਹ ਕਿਸੇ ਹੋਰ ਕ੍ਰਿਕਟ ਕਮੇਟੀ ਦਾ ਮੈਂਬਰ ਬਣਨ ਦੇ ਯੋਗ ਨਹੀਂ ਹੋਵੇਗਾ।’’ ਪ੍ਰਸਾਦ (ਦੱਖਣੀ ਖੇਤਰ) ਅਤੇ ਗਗਨ ਖੋੜਾ (ਮੱਧ ਖੇਤਰ) ਨੂੰ 2015 ’ਚ ਭਾਰਤੀ ਕ੍ਰਿਕਟ ਬੋਰਡ ਦੇ ਸਾਲਾਨਾ ਆਮ ਇਜਲਾਸ ’ਚ ਨਿਯੁਕਤ ਕੀਤਾ ਗਿਆ ਸੀ ਅਤੇ ਨਵੇਂ ਸੰਵਿਧਾਨ ਮੁਤਾਬਕ ਉਸ ਦਾ ਕਾਰਜਕਾਲ ਸਤੰਬਰ 2020 ’ਚ ਸਮਾਪਤ ਹੋਵੇਗਾ।
ਹੋਰ ਚੋਣਕਾਰਾਂ ’ਚ ਜਤਿਨ ਪਰਾਂਜਪੇ (ਪੂਰਬ ਖੇਤਰ), ਸਰਨਦੀਪ ਸਿੰਘ (ਉੱਤਰ ਖੇਤਰ) ਅਤੇ ਦੇਵਾਂਗ ਗਾਂਧੀ (ਪੂਰਬ ਖੇਤਰ) ਨੇ 2016 ’ਚ ਸ਼ੁਰੂਆਤ ਕੀਤੀ ਸੀ ਅਤੇ ਉਸ ਦਾ ਦੋ ਸਾਲਾਂ ਦਾ ਕਾਰਜਕਾਲ ਬਚਿਆ ਹੋਇਆ ਹੈ। ਗਾਂਗੁਲੀ ਦੀ ਚੋਣਕਾਰਾਂ ਨਾਲ ਮੀਟਿੰਗ ਦੌਰਾਨ ਇਸ ਮਾਮਲੇ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਚੋਣਕਾਰਾਂ ਨਾਲ ਸਮਝੌਤੇ ’ਚ ਇਕ ਸ਼ਰਤ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਰੇਕ ਸਾਲਾਨਾ ਆਮ ਇਜਲਾਸ ’ਚ ਉਨ੍ਹਾਂ ਦਾ ਸਮਝੌਤਾ ਨਵਿਆਉਣ ਦੀ ਲੋੜ ਹੋਵੇਗਾ। ਪ੍ਰਸ਼ਾਸਕਾਂ ਦੀ ਕਮੇਟੀ ਦੇ ਬੋਰਡ ਦਾ ਸੰਚਾਲਨ ਕਰਨ ਕਰ ਕੇ 2017 ਤੇ 2018 ’ਚ ਕੋਈ ਸਾਲਾਨਾ ਆਮ ਇਜਲਾਸ ਨਹੀਂ ਹੋਇਆ ਸੀ ਅਤੇ ਇਸ ਤਰ੍ਹਾਂ ਪੈਨਲ ਬਣਿਆ ਰਿਹਾ। ਗਾਂਗੁਲੀ ਨੇ ਸੰਕੇਤ ਦਿੱਤੇ ਹਨ ਕਿ ਪ੍ਰਸਾਦ ਤੇ ਖੋੜਾ ਦੀ ਜਗ੍ਹਾ ਨਵੇਂ ਮੈਂਬਰ ਰੱਖੇ ਜਾਣਗੇ ਜਦੋਂਕਿ ਪਰਾਂਪਜੇ ਗਾਂਧੀ ਤੇ ਸਰਨਦੀ ਦਾ ਇਕ ਸਾਲ ਬਚਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਗਾਂਗੁਲੀ ਦਾ ਬਿਆਨ ਪੁਰਾਣੇ ਸੰਵਿਧਾਨ ’ਤੇ ਆਧਾਰਤ ਸੀ ਜਿਸ ਵਿੱਚ ਚਾਰ ਸਾਲਾਂ ਦਾ ਕਾਰਜਕਾਲ (ਆਖ਼ਰੀ ਸਾਲ ਕਾਰਜਕਾਲ ਵਧਾਏ ਜਾਣ ’ਤੇ ਨਿਰਭਰ) ਸੀ। ਭਾਰਤੀ ਕ੍ਰਿਕਟ ਬੋਰਡ ਦੇ ਇਕ ਮੈਂਬਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘‘ਪ੍ਰਧਾਨ ਤਿੰਨ ਨੂੰ ਰੱਖ ਸਕਦਾ ਹੈ, ਦੋ ਦੀ ਜਗ੍ਹਾ ਨਵੇਂ ਮੈਂਬਰ ਰੱਖ ਸਕਦਾ ਹੈ ਅਤੇ ਇੱਥੋਂ ਤੱਕ ਕਿ ਕ੍ਰਿਕਟ ਸਲਾਹਕਾਰ ਕਮੇਟੀ ਨੂੰ ਪੰਜ ਨਵੇਂ ਮੈਂਬਰ ਰੱਖਣ ਲਈ ਕਹਿ ਸਕਦਾ ਹੈ।
Sports ਚੋਣਕਾਰਾਂ ਦੇ ਕਾਰਜਕਾਲ ਬਾਰੇ ਫ਼ੈਸਲਾ ਗਾਂਗੁਲੀ ਹੱਥ