ਚੇਨੱਈ ਵਿੱਚ 19 ਤੋਂ 30 ਜੂਨ ਤੱਕ ਮੁੜ ਲੌਕਡਾਊਨ

(ਸਮਾਜਵੀਕਲੀ):  ਤਾਮਿਲਨਾਡੂ ਦੇ ਮੁੱਖ ਮੰਤਰੀ ਕੇ.ਪਲਾਨੀਸਵਾਮੀ ਨੇ ਅੱਜ ਇੱਥੇ ਕਿਹਾ ਕਿ ਚੇਨੱਈ ਤੇ ਨਾਲ ਲੱਗਦੇ ਖੇਤਰਾਂ ਵਿੱਚ 19 ਜੂਨ ਤੋਂ ਲੈ ਕੇ 30 ਜੂਨ ਤੱਕ ਮੌਜੂਦਾ ਛੋਟਾਂ ਵਾਪਸ ਲੈ ਕੇ ਲੌਕਡਾਊਨ ਕੀਤਾ ਜਾਵੇਗਾ।

ਇੱਥੇ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਕੇਸਾਂ ਵਿਚਾਲੇ ਮਾਹਿਰਾਂ ਦੇ ਇਕ ਪੈਨਲ ਨਾਲ ਮੀਟਿੰਗ ਕਰਨ ਤੋਂ ਬਾਅਦ ਸ੍ਰੀ ਪਲਾਨੀਸਵਾਮੀ ਨੇ ਕਿਹਾ ਕਿ ਲੌਕਡਾਊਨ ਚੇਨੱਈ ਅਤੇ ਗ੍ਰੇਟਰ ਚੇਨੱਈ ਪੁਲੀਸ ਦੇ ਅਧਿਕਾਰ ਖੇਤਰ ਅਤੇ ਤਿਰੂਵੱਲੂਰ, ਚੇਂਗਲਪੈੱਟ ਤੇ ਕਾਂਚੀਪੁਰਮ ਜ਼ਿਲ੍ਹਿਆਂ ’ਚ ਪੈਂਦੇ ਕਈ ਖੇਤਰਾਂ ਵਿੱਚ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ 12 ਦਿਨਾਂ ਦੇ ਇਸ ਲੌਕਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਪਾਬੰਦੀਆਂ ਸਮੇਤ ਮਨਜ਼ੂਰੀ ਦਿੱਤੀ ਜਾਵੇਗੀ।

 

 

Previous articleਮੀਡੀਆ ਨੂੰ ਧਮਕੀਆਂ ਦੇਣ ਵਾਲੇ ਗਾਇਕ ਸਿੱਧੂ ਮੂਸੇ ਵਾਲਾ ਖਿਲਾਫ਼ ਲਾਮਬੰਦ ਹੋਇਆ ਪੱਤਰਕਾਰ ਭਾਈਚਾਰਾ
Next articleਸੁੱਤੇ ਪਏ ਪਰਿਵਾਰ ’ਤੇ ਬੋਤਲ ਬੰਬਾਂ ਨਾਲ ਹਮਲਾ