ਚੂਹਾ ਤੇ ਖ਼ਰਗੋਸ਼

(ਸਮਾਜ ਵੀਕਲੀ)-ਬਹੁਤ ਪੁਰਾਣੀ ਗੱਲ ਹੈ। ਇੱਕ ਜੰਗਲ ਵਿੱਚ ਚੂਹਾ ਅਤੇ ਖ਼ਰਗੋਸ਼ ਰਹਿੰਦੇ ਸਨ। ਚੂਹਾ ਅਤੇ ਖ਼ਰਗੋਸ਼ ਦੋਵੇਂ ਪੱਕੇ ਮਿੱਤਰ ਸਨ। ਉਹ ਇੱਕ – ਦੂਜੇ ਲਈ ਕੁਝ ਵੀ ਕਰ ਸਕਦੇ ਸਨ । ਆਪਣਾ ਹਰ ਦੁੱਖ – ਸੁੱਖ ਇੱਕ – ਦੂਜੇ ਨਾਲ ਸਾਂਝਾ ਕਰਦੇ ਰਹਿੰਦੇ ਸਨ। ਇੱਕ ਵਾਰ ਉਹ ਦੋਵੇਂ ਜੰਗਲ ਵਿੱਚ ਜਾ ਰਹੇ ਸਨ। ਉਹਨਾਂ ਦੋਵਾਂ ਦੇ ਸਾਹਮਣੇ ਇੱਕ ਹਿਰਨ ਆ ਗਿਆ। ਹਿਰਨ ਨੇ ਉਨ੍ਹਾਂ ਦੋਵਾਂ ਨੂੰ ਰੋਕ ਲਿਆ। ਹਿਰਨ ਨੇ ਉਨ੍ਹਾਂ ਨੂੰ ਕਿਹਾ , ” ਕੀ ਤੁਸੀਂ ਦੋਵੇਂ ਮੇਰੇ ਮਿੱਤਰ ਬਣਨਾ ਚਾਹੁੰਦੇ ਹੋ ? ” ਚੂਹਾ ਅਤੇ ਖ਼ਰਗੋਸ਼ ਬਿਲਕੁਲ ਵੀ ਨਾ ਡਰੇ। ਉਹ ਬੇਝਿਜਕ ਹੋ ਕੇ ਬੋਲੇ। ਚੂਹੇ ਅਤੇ ਖ਼ਰਗੋਸ਼ ਨੇ ਕਿਹਾ, ” ਹਾਂ ! ਅਸੀਂ ਦੋਵੇਂ ਤੁਹਾਡੇ ਮਿੱਤਰ ਬਣਨਾ ਚਾਹੁੰਦੇ ਹਾਂ ।” ਹਿਰਨ ਉਨ੍ਹਾਂ ਦੀ ਬਹਾਦਰੀ ਅਤੇ ਹੌਸਲੇ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਵੀ ਕੀਤੀ। ਇਸ ਤਰ੍ਹਾਂ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ।

ਹਰਨੀਤ ਕੌਰ ,
ਜਮਾਤ – ਚੌਥੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ – ਗੰਭੀਰਪੁਰ ਲੋਅਰ,
ਸਿੱਖਿਆ – ਬਲਾਕ : ਸ੍ਰੀ ਅਨੰਦਪੁਰ ਸਾਹਿਬ ,
ਜ਼ਿਲ੍ਹਾ – ਰੂਪਨਗਰ
( ਪੰਜਾਬ )
ਜਮਾਤ ਇੰਚਾਰਜ ਅਤੇ ਗਾਈਡ ਅਧਿਆਪਕ :
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੱਟੀ-ਮਿੱਠੀ ਯਾਦ….
Next articleਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਮੀਟਿੰਗ ਆਯੋਜਿਤ