ਗਾਇਕ ਅਮਰੀਕ ਜੱਸਲ ਲੈ ਕੇ ਹਾਜ਼ਰ ਹੋ ਰਿਹਾ ਹੈ ‘ਆਪਣਾ ਪਿੰਡ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  07 ਮਿਊਜਿਕ ਰਿਕਾਰਡਸ 15 ਸਤੰਬਰ ਨੂੰ ਗਾਇਕ ਅਮਰੀਕ ਜੱਸਲ ਦਾ ਸਿੰਗਲ ਟਰੈਕ ‘ਆਪਣਾ ਪਿੰਡ’ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਅਮਰੀਕ ਜੱਸਲ ਅਤੇ ਗੀਤਕਾਰ ਸੁਖਜੀਤ ਝਾਂਸਾਂ ਵਾਲਾ ਨੇ ਦੱਸਿਆ ਕਿ ਇਸ ਸੱਭਿਆਚਾਰਕ ਗੀਤ ਨੂੰ ਸੰਗੀਤਕ ਧੁੰਨਾਂ ਨਾਲ ਸੰਗੀਤਕਾਰ ਟੀ ਐਮ ਟੀ ਨੇ ਸ਼ਿੰਗਾਰਿਆ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਅਮਰੀਕ ਜੱਸਲ ਗਾਇਕ ‘ਸੂਫ਼ੀ ਦੇ ਸਿਰਤਾਜ’ ਟਰੈਕ ਨਾਲ ਸੱਭਿਆਚਾਰਕ ਸਫ਼ਾਂ ਵਿਚ ਆਪਣੀ ਵਿਲੱਖਣ ਹਾਜ਼ਰੀ ਲਗਵਾ ਚੁੱਕਾ ਹੈ। ਉਸ ਦੇ ਇਸ ਟਰੈਕ ‘ਆਪਣਾ ਪਿੰਡ’ ਨੂੰ ਵੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਰੋਤੇ ਜ਼ਰੂਰ ਮਣਾਂਮੂੰਹੀਂ ਪਿਆਰ ਦੇਣਗੇ।

Previous articleIPL ‘ਚ ਸਭ ਤੋਂ ਜ਼ਿਆਦਾ ਵਾਰ ‘0’ ‘ਤੇ ਆਊਟ ਹੋਣ ਵਾਲੇ ਟਾਪ 5 ਖਿਡਾਰੀ, ਸੂਚੀ ‘ਚ ਕਈ ਦਿੱਗਜ ਵੀ ਸ਼ਾਮਲ
Next articleਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ‘ਮੇਲਾ ਕਠਾਰ ਦਾ’ ਮੁਲਤਵੀ – ਭਾਨਾ ਸੋਨੂੰ ਐਲ ਏ