ਪੇਈਚਿੰਗ/ਹਾਂਗਕਾਂਗ (ਸਮਾਜਵੀਕਲੀ) : ਚੀਨ ਨੇ ਵਿਵਾਦਤ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਵਾਉਣ ਲਈ ਹਾਂਗਕਾਂਗ ’ਚ ਪਹਿਲਾ ਦਫ਼ਤਰ ਖੋਲ੍ਹਿਆ ਹੈ। ਚੀਨ ਦੇ ਇਸ ਕਦਮ ਨਾਲ ਸੈਂਕੜੇ ਵਿਦੇਸ਼ੀ ਕੰਪਨੀਆਂ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ। ਕਾਨੂੰਨ ’ਚ ਵਰਤੀ ਗਈ ਅਸਪੱਸ਼ਟ ਭਾਸ਼ਾ ਅਤੇ ਇਹ ਲਾਗੂ ਕਰਨ ਨੂੰ ਲੈ ਕੇ ਵਿਦੇਸ਼ੀ ਕੰਪਨੀਆਂ ’ਚ ਡੂੰਘੀ ਚਿੰਤਾ ਜਤਾਈ ਗਈ ਹੈ। ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ’ਚ ਸੈਂਟਰਲ ਪੀਪਲਜ਼ ਗਵਰਨਮੈਂਟ ਦੇ ਕੌਮੀ ਹਿੱਤਾਂ ਦੀ ਸੁਰੱਖਿਆ ਲਈ ਦਫ਼ਤਰ ਬੁੱਧਵਾਰ ਨੂੰ ਖੋਲ੍ਹਿਆ ਗਿਆ ਹੈ।
ਇੰਜ 1997 ’ਚ ਪੇਈਚਿੰਗ ਦੇ ਕੰਟਰੋਲ ਤੋਂ ਬਾਅਦ ਹਾਂਗਕਾਂਗ ’ਚ ਪਹਿਲੀ ਵਾਰ ਚੀਨੀ ਸੁਰੱਖਿਆ ਸੰਸਥਾਨ ਹਾਜ਼ਰੀ ਲਵਾਏਗਾ। ਪਹਿਲੀ ਵਾਰ ਨਵੇਂ ਕੌਮੀ ਸੁਰੱਖਿਆ ਦਫ਼ਤਰ ’ਚ ਚੀਨੀ ਏਜੰਟਾਂ ਦੀ ਮੌਜੂਦਗੀ ਹੋਵੇਗੀ।