ਚੀਨ ਨੇ ਗਲਵਾਨ ਵਾਦੀ ’ਤੇ ਮੁੜ ਦਾਅਵਾ ਜਤਾਇਆ

ਨਵੀਂ ਦਿੱਲੀ (ਸਮਾਜਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਲ ਕੰਟਰੋਲ ਰੇਖਾ ਸਥਿਤ ਗਲਵਾਨ ਵਾਦੀ ਵਿੱਚ ਕਿਸੇ ਵੀ ਭਾਰਤੀ ਚੌਕੀ ’ਤੇ ਕਿਸੇ ਵਿਦੇਸ਼ੀ ਦਾ ਕਬਜ਼ਾ ਨਾ ਹੋਣ ਦੇ ਬਿਆਨ ਮਗਰੋਂ ਚੀਨ ਨੇ ਮੁੜ ਦਾਅਵਾ ਕੀਤਾ ਕਿ ਗਲਵਾਨ ਵਾਦੀ ਚੀਨ ਦੇ ਖੇਤਰ ਵਿੱਚ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਝਾਓ ਲਿਜਿਆਨ ਨੇ ਕਿਹਾ ਕਿ ਇਸ ਖੇਤਰ ਵਿੱਚ ਚੀਨੀ ਫੌਜੀ ਪਿਛਲੇ ਕਈ ਸਾਲਾਂ ਤੋਂ ਗਸ਼ਤ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਇਸ ਸਾਲ ਅਪਰੈਲ ਮਗਰੋਂ ਭਾਰਤੀ ਫੌਜ ਨੇ ਇਸ ਖੇਤਰ ਵਿੱਚ ਸੜਕ, ਪੁਲ ਤੇ ਹੋਰ ਉਸਾਰੀ ਕਾਰਜ ਸ਼ੁਰੂ ਕੀਤੇ ਹਨ। ਚੀਨ ਨੇ ਇਸ ਗੈਰਕਾਨੂੰਨੀ ਉਸਾਰੀ ਬਾਰੇ ਕਈ ਵਾਰ ਉਜਰ ਜਤਾਇਆ ਹੈ, ਪਰ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਭੜਕਾਉਣ ਵਾਲੀ ਕਾਰਵਾਈ ਜਾਰੀ ਰੱਖੀ ਹੈ।

Previous articleਪੰਜਾਬ ਸਰਕਾਰ ਵੱਲੋਂ ਹੜਾਂ ਕਾਰਨ ਹੋਏ ਖ਼ਰਾਬੇ ਦੀ 9.75 ਕਰੋੜ ਮੁਆਵਜ਼ਾ ਰਾਸ਼ੀ ਜਾਰੀ: ਨਵਤੇਜ ਚੀਮਾ
Next articleਕੰਟਰੋਲ ਰੇਖਾ ’ਤੇ ਫ਼ੌਜੀਆਂ ਨੂੰ ਸਵੈ-ਰੱਖਿਆ ਲਈ ਗੋਲੀ ਚਲਾਉਣ ਦੀ ਆਗਿਆ ਮਿਲੇ: ਕੈਪਟਨ