ਚੀਨ ’ਤੇ ਸਖ਼ਤ ਪਾਬੰਦੀ ਲਾਉਣ ਦੀ ਲੋੜ: ਨਿੱਕੀ ਹੇਲੀ

ਵਾਸ਼ਿੰਗਟਨ (ਸਮਾਜਵੀਕਲੀ) : ਭਾਰਤੀ ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੇਲੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੇ ਚੀਨ ’ਤੇ ਅਮਰੀਕੀ ਭਰੋਸੇਯੋਗਤਾ ਬਾਰੇ ਸਵਾਲ ਖੜ੍ਹਾ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਹੇਲੀ ਨੇ ਕਿਹਾ, ‘‘ਪੇਈਚਿੰਗ ਨੇ ਮੁਕਤ ਬਾਜ਼ਾਰ ਦੀ ਦੁਰਵਰਤੋਂ ਕਰਕੇ ਉਸ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਆਪਣੇ ਆਰਥਿਕ ਖੁੱਲ੍ਹੇਪਣ ਦਾ ਚੀਨ ਨੂੰ ਗਲਤ ਲਾਭ ਲੈਣ ਤੋਂ ਰੋਕਣ ਲਈ ਸਖ਼ਤ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ।

Previous articleਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿਚੋਂ 16 ਅਰਬ ਡਾਲਰ ਕੱਢੇ
Next articleਕੋਵਿਡ-19: ਓਲਾ 1400 ਮੁਲਾਜ਼ਮ ਕੱਢੇਗੀ