ਪੇਈਚਿੰਗ (ਸਮਾਜ ਵੀਕਲੀ) : ਚੀਨ ਵਿਚ ਭਾਰਤੀ ਰਾਜਦੂਤ ਵਿਕਰਮ ਮਿਸਰੀ ਨੇ ਸ਼ੁੱਕਰਵਾਰ ਨੂੰ ਇਥੇ ਚੀਨੀ ਫ਼ੌਜ(ਪੀਐੱਲਏ) ਦੇ ਸੀਨੀਅਰ ਜਨਰਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੂਰਬੀ ਲੱਦਾਖ ਵਿਚ ਸਰਹੱਦ ’ਤੇ ਭਾਰਤ ਦੇ ਰੁਖ ਬਾਰੇ ਜਾਣਕਾਰੀ ਦਿੱਤੀ।
ਭਾਰਤੀ ਦੂਤ ਘਰ ਨੇ ਟਵੀਟ ’ਤੇ ਜਾਣਕਾਰੀ ਦਿੱਤੀ, “ਰਾਜਦੂਤ @ ਵਿਕਰਮਮਿਸਰੀ ਨੇ ਅੱਜ ਕੇਂਦਰੀ ਮਿਲਟਰੀ ਕਮਿਸ਼ਨ ਦੇ ਅੰਤਰਰਾਸ਼ਟਰੀ ਮਿਲਟਰੀ ਸਹਿਕਾਰੀ ਦਫਤਰ ਦੇ ਡਾਇਰੈਕਟਰ ਮੇਜਰ ਜਨਰਲ ਸੀ ਗੌਵੇਈ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੂਰਬੀ ਲੱਦਾਖ ਵਿੱਚ ਸਰਹੱਦਾਂ ‘ਤੇ ਸਥਿਤੀ ਦੇ ਮੱਦੇਨਜ਼ਰ ਭਾਰਤ ਦੇ ਰੁਖ ਬਾਰੇ ਜਾਣਕਾਰੀ ਦਿੱਤੀ।”ਕੇਂਦਰੀ ਮਿਲਟਰੀ ਕਮਿਸ਼ਨ, ਜੋ ਕਿ ਚੀਨੀ ਫੌਜ ਦੀ ਸਮੁੱਚੀ ਹਾਈ ਕਮਾਂਡ ਹੈ, ਦੀ ਪ੍ਰਧਾਨਗੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕੋਲ ਹੈ। ਸ੍ਰੀ ਮਿਸਰੀ ਦੀ ਤਿੰਨ ਦਿਨਾਂ ਵਿੱਚ ਸੀਨੀਅਰ ਚੀਨੀ ਅਧਿਕਾਰੀਆਂ ਨਾਲ ਕੀਤੀ ਇਹ ਦੂਜੀ ਵੱਡੀ ਮੀਟਿੰਗ ਹੈ।