ਚੀਨੀ ਮਹਿਮਾਨਾਂ ਲਈ ਦਿੱਲੀ ਦੇ ਹੋਟਲਾਂ ਦੇ ਦਰਵਾਜ਼ੇ ਬੰਦ

ਨਵੀਂ ਦਿੱਲੀ  (ਸਮਾਜਵੀਕਲੀ) :   ਦਿੱਲੀ ਦੇ ਹੋਟਲਾਂ ਦੇ ਦਰਵਾਜ਼ੇ ਚੀਨ ਤੋਂ ਆਏ ਮਹਿਮਾਨਾਂ ਲਈ ਬੰਦ ਕਰ ਦਿੱਤੇ ਗਏ ਹਨ। ਇਹ ਫ਼ੈਸਲਾ ਦਿੱਲੀ ਹੋਟਲਸ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਅਜਿਹਾ ਚੀਨ ਵੱਲੋਂ ਲੱਦਾਖ਼ ਵਿੱਚ ਭਾਰਤੀ ਫ਼ੌਜਾਂ ਉਪਰ ਕੀਤੇ ਗਏ ਹਮਲੇ ਸਬੰਧੀ ਵਿਰੋਧ ਦਰਸਾਉਣ ਲਈ ਕੀਤਾ ਗਿਆ ਹੈ। ਦਿੱਲੀ ਹੋਟਲਸ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਵੱਲੋਂ ਇਸ ਬਾਬਤ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈੱਟ) ਨੂੰ ਪੱਤਰ ਲਿਖ ਕੇ ਜਾਣਕਾਰੀ ਦੇ ਦਿੱਤੀ ਗਈ ਹੈ। ਕੈਟ ਨੇ ਚੀਨ ਦੀਆਂ ਬਣੀਆਂ ਵਸਤਾਂ ਦਾ ਬਾਈਕਾਟ ਕਰਨ ਲਈ ਦੇਸ਼ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਹੋਇਆ ਹੈ।

Previous articleUS population becoming more diverse: Census
Next articleਭਾਰਤ ਤੇ ਚੀਨ ’ਚ ਤਣਾਅ ਗੰਭੀਰ ਤੇ ਚਿੰਤਾਜਣਕ ਸਥਿਤੀ: ਬੋਰਿਸ ਜੌਹਨਸਨ