ਚਾਰ ਸਾਹਿਬਜ਼ਾਦੇ

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਗੁਰੂ ਗੋਬਿੰਦ ਸਿੰਘ ਜੀ ਦੇ ਸੋਹਣੇ ਲਾਲ ਹੋਏ ਚਾਰ ਜੀ
ਛੋਟੇ, ਸਿੰਘ ਜ਼ੋਰਾਵਰ, ਫਤਿਹ, ਵੱਡੇ ਅਜੀਤ ਤੇ ਜੁਝਾਰ ਜੀ
ਚਾਰਾਂ ਨੇ ਧਰਮ ਨੂੰ ਛਾਤੀ ਨਾਲ ਲਾਕੇ ਰੱਖਿਆ
ਰਿਹਾ ਹੌਂਸਲਾ ਬੁਲੰਦ,ਸਵਾਦ ਮੌਤ ਦਾ ਸੀ ਚੱਖਿਆ
ਔਰੰਗਜੇਬ ਦੀਆਂ ਫੌਜਾਂ ਚਮਕੌਰ ਜਦ ਆਣ ਡਟੀਆਂ
ਵੀਰ ਸਿੰਘਾਂ ਦੀਆਂ ਡਾਰਾਂ ਵੀ ਨਹੀਂ ਪਿੱਛੇ  ਹਟੀਆਂ
ਦੋਵੇਂ ਵੱਡੇ ਲਾਲਾਂ ਨੇ ਛਾਤੀ ਤੇ ਗੋਲੀਆਂ ਝੱਲੀਆਂ
ਔਰੰਗਜੇਬ ਦੇ ਕਿਲ੍ਹੇ ਦੀਆਂ ਨੀਹਾਂ ਹਿੱਲੀਆਂ
ਪਾਈ ਵੀਰ ਗਤੀ ਯੁੱਧ ਵਿਚ ਦੋਵੇਂ ਲਾਲਾਂ ਨੇ
ਕਹਿਰ ਢਾਇਆ ਔਰੰਗੇ ਦੀਆਂ ਗੰਦੀਆਂ ਚਾਲਾਂ ਨੇ
ਜ਼ਾਲਮ ਔਰੰਗਜ਼ੇਬ ਅਜੇ ਅੱਤ ਤੋਂ ਨਹੀਂ ਰੁਕਿਆ
ਪਰ ਕਹਿਰ ਅੱਗੇ ਛੋਟੇ ਲਾਲਾਂ ਦਾ ਸਿਰ ਨਹੀਂ ਝੁਕਿਆ
ਧਮਕੀ ਦਿੱਤੀ ਜਿਓਂਦੇ ਜੀ, ਦਿਵਾਰਾਂ ਚ ਚਿਣਾਉਨ ਦੀ
ਝੁਕੇ ਨਹੀਂ  ਛੋਟੇ ਲਾਲ ,ਇੱਛਾ ਨਹੀਂ ਰੱਖੀ ਜਿਉਣ ਦੀ
ਨੀਹਾਂ ਪੱਟੀਆਂ, ਖੜ੍ਹੇ ਕੀਤੇ ਜਦ ਛੋਟੇ ਲਾਲ ਜੀ
ਇੱਟਾਂ ਡਿੱਗੀਆਂ, ਗਸ਼ ਖਾ ਕੇ, ਭੁੱਬਾਂ  ਮਾਰ ਜੀ
ਪੀ ਲਏ ਸਾਹ, ਸੱਪ-ਜ਼ੁਲਮੀ ਔਰੰਗਜੇਬ ‌ਨੇ
ਪੈ ਗਏ ਧਰਤੀ ਦੇ ਕਣ-ਕਣ ਨੂੰ ਹੰਜੂ ਕੇਰਨੇ
ਹਿੱਲੀ ਧਰਤ ਜਿਵੇਂ ਪੰਜਾਬ ਚ ਤੁਫਾਨ ਆ ਗਿਆ
 ਬੱਚਾ-ਬੱਚਾ ਹੰਜੂਆਂ ਦੇ ਢੇਰ ਥੱਲੇ ਆ ਗਿਆ
ਧਰਮ ਮੁਗਲੇ ਦਾ ਲਾਲਾਂ ਨੇ ਅਪਨਾਇਆ ਨਹੀ
ਆਪਣੇ ਧਰਮ ਦਾ ਸੂਰਜ  ਛਿਪਾਇਆ  ਨਹੀਂ
ਨਹੀਂ ਸੱਖਣੀ ਰਹੀ ਕੁਰਬਾਨੀ ਚਾਰੇ ਲਾਲਾਂ  ਦੀ
ਹੋਏ ਹੌਸਲੇ ਬੁਲੰਦ ਦੇਖ ਕੁਰਬਾਨੀ ਲਾਲਾਂ ਦੀ
ਬੰਦਾਂ ਬਹਾਦਰ ਨੇ ਕੁਰਬਾਨੀ ਨੂੰ ਹਿੱਕ ਨਾਲ ਲਾ ਲਿਆ
ਲੈ ਬਦਲਾ, ਹਿੰਦ ਨੂੰ ਬਚਾ, ਸੂਰਜ ਧਰਮ ਦਾ ਚੜਾ ਲਿਆ
ਧੰਨ-ਧਨ ਚਾਰੇ ਸਾਹਿਬ ਜਾਦੇ, ਹੈ ਪਵਨ ਗੂੰਜਦੀ
ਮਨੁੱਖਤਾ ਦੇ ਔਗੁਣਾਂ ਨੂੰ ਹੈ ਹਮੇਸ਼ਾ ਹੀ ਪੂੰਝਦੀ
ਕਿ੍ਸ਼ਨਾ ਸ਼ਰਮਾ
ਸੰਗਰੂਰ
Previous articleਮੰਜਰ
Next articleਕਿਸਾਨ ਅੰਦੋਲਨ ਕਿਸਾਨਾਂ ਦੀ ਹੋਂਦ ਦਾ ਸਵਾਲ