ਮਿੱਠੜਾ ਕਾਲਜ ਦੇ ਐਨ ਸੀ ਸੀ ਕੈਡਿਟਾਂ ਨੇ ਦਸ ਰੋਜ਼ਾ ਕੈਂਪ ਲਗਾਇਆ

ਕੈਪਸ਼ਨ - ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਐਨ ਸੀ ਸੀ ਕੈਡਿਟਾਂ ਵੱਲੋਂ ਆਪ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿਖੇ ਲਗਾਏ ਗਏ ਕੈਂਪ ਦਾ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਨੇ 20 ਅਕਤੂਬਰ ਤੋਂ 29 ਅਕਤੂਬਰ ਤੱਕ 21 ਪੰਜਾਬ ਬਟਾਲੀਅਨ ਐੱਨਸੀਸੀ ਕਪੂਰਥਲਾ ਸਹਿਯੋਗ ਨਾਲ ਦਸ ਦਿਨਾਂ ਦਾ ਕੈਂਪ ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ ਵਿਖੇ ਲਗਾਇਆ। ਕਾਲਜ ਦੇ 17 ਵਿਦਿਆਰਥੀਆਂ ਨੇ ਇਸ ਕੈਂਪ ਵਿਚ ਭਾਗ ਲਿਆ। ਇਸ ਮੌਕੇ ਕਮਾਂਡਿੰਗ ਅਧਿਕਾਰੀ ਨੇ ਕੈਡਿਟਾਂ ਨੂੰ ਵੱਧ ਚਡ਼੍ਹ ਕੇ ਕੈਂਪਾਂ ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।

ਉਨ੍ਹਾਂ ਨੇ ਕੈਡਿਟਾਂ ਨੂੰ ਡਰਿੱਲ ,ਮੈਪ ਰੀਡਿੰਗ ਤੇ ਟੈਪਿੰਗ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅਨੁਸ਼ਾਸਨ ਵਿੱਚ ਰਹਿਣ ਲਈ ਉਤਸ਼ਾਹਿਤ ਕੀਤਾ । ਕਾਲਜ ਦੇ ਓ ਐੱਸ ਡੀ ਡਾ ਦਲਜੀਤ ਸਿੰਘ ਖਹਿਰਾ ਨੇ ਐਨ ਸੀ ਸੀ ਕੈਡਿਟਾਂ ਨੂੰ ਅਜਿਹੇ ਕੈਂਪਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ । ਇਸ ਮੌਕੇ ਐਨ ਸੀ ਸੀ ਦੇ ਇੰਚਾਰਜ ਸੀ ਟੀ ਓ ਡਾ ਮਨੀਸ਼ ਕੁਮਾਰ ਸ਼ਰਮਾ ਤੇ ਪ੍ਰੋ ਸਿਮਰਨਜੀਤ ਸਿੰਘ ਨੇ ਐਨ ਸੀ ਸੀ ਦੇ ਮਾਧਿਅਮ ਰਾਹੀਂ ਕੈਡਿਟਾਂ ਨੂੰ ਰਾਸ਼ਟਰੀ ਜਲ ਸੈਨਾ, ਥਲ ਸੈਨਾ, ਤੇ ਵਾਯੂ ਸੈਨਾ ਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਵੀ ਉਤਸ਼ਾਹਿਤ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ।
Next articleਲੋਕ ਮਨਾਂ ਵਿੱਚੋਂ ਵਿਸਰਿਆ ਖੂਹ……