ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਦੇ ਡਰੱਗਜ਼ ਕੰਟਰੋਲਰ ਨੇ ਚਮੜੀ ਰੋਗ ਦੇ ਇਲਾਜ ਵਿੱਚ ਕੰਮ ਆਉਣ ਵਾਲੇ ‘ਆਈਟੋਲਿਜ਼ਮੈਬ’ ਟੀਕੇ ਦੀ ਕਰੋਨਾ ਮਰੀਜ਼ਾਂ ਲਈ ਸੀਮਤ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਸਿਰਫ ਉਨ੍ਹਾਂ ਦੇ ਲਗਾਇਆ ਜਾ ਸਕੇਗਾ, ਜਿਨ੍ਹਾਂ ਨੂੰ ਸਾਹ ਦੀ ਦਰਮਿਆਨੀ ਤੇ ਗੰਭੀਰ ਦਿੱਕਤ ਹੈ।
ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਵੇਖਦੇ ਹੋਏ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਡਾ. ਵੀਜੀ ਸੋਮਾਨੀ ਨੇ ਕਰੋਨਾਵਾਇਰਸ ਕਾਰਨ ਸਰੀਰ ਦੇ ਅੰਗਾਂ ਵਿਚ ਆਕਸੀਜਨ ਦੀ ਘਾਟ ਦੀ ਗੰਭੀਰ ਸਥਿਤੀ ਦੌਰਾਨ ਇਸ ਟੀਕੇ ਦੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।