ਚਮਚੇ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਗੱਲ ਸੁਣੋ ਸੁਣੋ ਸੁਣਾਵਾਂ ਚਮਚਿਆਂ ਦੀ,
ਖ਼ਾਸ ਧਾਤਾਂ ਤੋਂ ਹੋਣ ਤਿਆਰ ਚਮਚੇ।
ਫੇਰ ਮੇਕਅੱਪ ਜਿਵੇਂ ਵਿਸ਼ੇਸ਼ ਹੋਵੇ,
ਦੂਰੋਂ ਮਾਰਦੇ ਨੇ ਲਿਸ਼ਕਾਰ ਚਮਚੇ।
ਸੋਹਣੀ ਡੱਬੀਆਂ ਦੇ ਵਿੱਚ ਪੈੱਕ ਹੋ ਕੇ,
ਵਿੱਚ ਵਿਕਣੇ ਆਉਣ ਬਾਜ਼ਾਰ ਚਮਚੇ।
ਬਾਕੀ ਭਾਂਡਿਆਂ ਦੇ ਨਾਲ਼ ਆਮ ਇਹ ਵੀ,
ਰਸੋਈ-ਘਰਾਂ ਦਾ ਬਣਨ ਸ਼ਿੰਗਾਰ ਚਮਚੇ।
ਲੱਖ ਸਖ਼ਤ ਤੇ ਸੋਹਣੇ ਹੋਣ ਭਾਵੇਂ,
ਪਰ ਅਹਿਮੀਅਤ ਸਕਦੇ ਪਾ ਨਾਹੀਂ।
ਘੜਾਮੇਂ ਵਾਲ਼ਿਆ ਟੁੱਟ ਜਾਂ ਗੁੰਮ ਜਾਵਣ,
ਹੁੰਦੀ ਕਿਸੇ ਨੂੰ ਕੋਈ ਪਰਵਾਹ ਨਾਹੀਂ।
ਹੁੰਦੀ ਕਿਸੇ ਨੂੰ ਕੋਈ ਪਰਵਾਹ ਨਾਹੀਂ।
                         ਰੋਮੀ ਘੜਾਮੇਂ ਵਾਲ਼ਾ।
                         98552-81105
Previous articleਜਨਣੀ ਅਤੇ ਜਨਾਨੀ
Next articleਕਲਮਾਂ