ਕਲਮਾਂ

ਬਿੰਦਰ ਇਟਲੀ

(ਸਮਾਜ ਵੀਕਲੀ)

ਜੇ ਕਲਮਾਂ ਹੀ ਚੁੱਪ ਰਹਿਣਗੀਆਂ ।
ਕੋਰੇ ਕਾਗਜ਼ ਕਿੰਜ ਬੋਲਣਗੇ ,
ਨਾਗਾਂ ਦੀ  ਬਿਰਮੀ  ਵਿੱਚ  ਵੜ ਕੇ ।
ਕਿੰਝ ਬਿੱਜੜੇ ਭੇਦ ਫਰੋਲਣਗੇ ,
ਜਦੋਂ ਚੰਨ ਹੀ ਗੋਡੀ  ਮਾਰ  ਗਿਆ ।
ਜੁਗਨੂੰ ਕਿੰਝ ਰਸਤੇ ਟੋਲਣਗੇ ,
ਕਾਲੇ   ਕਾਵਾਂ  ਦੇ   ਬੱਗ  ਵਹਿਸ਼ੀ  ।
ਘੁੱਗੀਆਂ ਦੇ ਬੋਟ ਮਧੋਲਣਗੇ ,
ਧਰਮਾਂ ਦੀਆਂ ਜੁਨਾਂ ਵਿੱਚ ਵੰਡ ਕੇ ।
ਬੰਦੇ ਹੀ ਰੱਬ ਨੂੰ ਰੋਲਣਗੇ ,
ਇਨਸਾਨ ਹੀ ਮਿਟੀ ਜੇ ਬਣ ਗਏ ।
ਕਿੰਝ ਭੇਦ ਦਿਲਾਂ ਦੇ ਖੋਲ੍ਹਣਗੇ ,
ਕਾਨੂੰਨ ਦੀ ਤੱਕੜੀ ਵਿੱਚ ਬਿੰਦਰਾ ।
ਇਨਸਾਫ ਕਿਵੇਂ ਫੇਰ ਤੋਲਣਗੇ,
ਜੇ ਕਲਮਾਂ ਹੀ ਚੁੱਪ ਰਹਿਣਗੀਆਂ ।
ਕੋਰੇ ਕਾਗਜ਼ ਕਿੰਜ ਬੋਲਣਗੇ ,
ਬਿੰਦਰ
ਜਾਨ ਏ ਸਾਹਿਤ ਇਟਲੀ  
00393278159218
Previous articleਚਮਚੇ
Next article‘ਪੈਰ’ ਏਨਾ ਅਪਵਿੱਤਰ ਅੰਗ ਕਿਉਂ ?