ਘੱਟ ਸ਼ਬਦਾਂ ਚ ਕਈ ਵਿਸ਼ੇ ਛੂਹੇ ਇੱਕ ਵਿਸ਼ੇ ਲਈ ਵਿਸਥਾਰ ਚ ਜਿੰਨਾ ਮਰਜ਼ੀ ਲਿਖੋ ਜਿਹੜੇ ਲਿਖ ਸਕਦੇ ਹੋ ….

ਚਰਨਜੀਤ ਕੌਰ ਆਸਟਰੇਲੀਆ

ਸਮਾਜ ਵੀਕਲੀ

ਸ਼ਬਦ ਦੀ ਚੌਣ ਤੋ ਸਮਝਣਾ :—-//

ਕਾਫ਼ਲਾ ਬਣਾਓ ਪੰਜਾਬ ਬਚਾਓ , ਕਾਫ਼ਲਾ ਲ਼ੋਕਤੰਤਰ ਬਣਾਉਣ ਦਾ , ਇਨਸਾਨੀਅਤ ਬਚਾਓ …. ਸੰਸਾਰ ਦੇ ਵਿਕਸਤ ਦੇਸਾਂ ਵਰਗਾ ਸਿਸਟਮ ਬਣਾਓ …..ਖੇਤੀ-ਬਾੜੀ ਕਿਸਾਨ ਮਜ਼ਦੂਰ ਦੀਆ ਮੁਢਲੀ ਸਾਰੀਆਂ ਸਹੂਲਤਾਂ ਬਣਾਓ !

ਭਾਰਤੀ ਲ਼ੋਕਤੰਤਰ ਪੂਰੀ ਤਰ੍ਹਾ ਗੁਲਾਮ ਬਣ ਗਿਆ ਭ੍ਰਿਸ਼ਟਾਚਾਰ ਰਾਜਨੀਤੀਕ ਨੇਤਾਵਾਂ ਤੋ ਭਾਰਤ ਨੂੰ ਅਜ਼ਾਦ ਕਰਵਾਓ !

ਇਸ ਲ਼ੋਕਤੰਤਰ ਦੀ ਬਹਾਲੀ ਲਈ ਇੱਕ ਹੋਰ ਅਜ਼ਾਦੀ ਦੀ ਲੜਾਈ ਲੜਨੀ ਪਵੇਗੀ !

ਇਹ ਲਹਿਰ ਸ਼ੁਰੂ ਵੀ ਹੋ ਚੁੱਕੀ ਹੈ ਕਿਸਾਨਾਂ ਦੇ ਖੇਤਾਂ ਤੋ ਆਰੰਭ ਹੋ ਕੇ ਮਜ਼ਦੂਰਾਂ ਦੇ ਤਾਲ ਮੇਲ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ………..

ਸੂਝਵਾਨ ਲਿਖਾਰੀ , ਕਾਨੂੰਨ ਅਰਥ-ਸ਼ਾਸ਼ਤਰੀ ਔਰਤਾ ਨੂੰ ਵੀ ਰਾਜਨੀਤੀ ਚ ਕੰਮ ਕਰਨਾ ਚਾਹੀਦਾ ਹੈ ਸਮਾਜਿਕ ਭਲਾਈ ਲਈ ਲਿਖਣਾ ਚਾਹੀਦਾ ਹੈ

ਕਦੇ ਤਾ ਉਹਨਾ ਦੀ ਸਲਾਹ ਤੇ ਅਮਲ ਕਰਨਗੇ !

ਲੋਕਾ ਦੀ ਏਕਤਾ ਵੋਟ ਪ੍ਰਣਾਲੀ ਨਾਲ ਚੰਗੇ ਲੀਡਰ ਬਣਾੁੳਣੇ !

ਕਲਮ ਤੋ ਲੈ ਕੇ ਸੋਸਲ ਮੀਡੀਆ ਤੱਕ ਦਾ ਤਾਲ ਮੇਲ ਹੁਣ ਸਰਕਾਰਾਂ ਦੀਆ ਜੜ੍ਹਾਂ ਵੀ ਹਿੱਲਣੀਆਂ ਸ਼ੁਰੂ ਹੋਈਆ ਹਨ :- ਪ੍ਰਧਾਨਮੰਤਰੀ

ਚਾਰ ਰਾਜਾਂ ਚ ਦਿਨ ਰਾਤ ਕੋਰੋਨਾ ਦੇ ਦੌਰ ਰੈਲੀਆਂ ਕਰਦਾ ਰਿਹਾ ਫਿਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਪਿੱਛੇ ਕਲਮ ਜਾਗਰੂਕਤਾ ਅਤੇ ਸੋਸਲ ਮੀਡੀਆ ਦਾ ਬਹੁਤ ਵੱਡਾ ਹੱਥ ਸੀ ਇਹ ਹਾਰ ਦੇਖ ਕੇ ਹੁਣ ਸੋਸਲ ਮੀਡੀਆ ਤੇ ਕਾਨੂੰਨ ਬਣਾੁੳਣ ਜਾ ਰਹੇ ਹਨ

ਲੋਕਾ ਦੇ ਮੌਲਿਕ ਅਧਿਕਾਰਾਂ ਨੂੰ ਮਾਨਸਿਕ ਗੁਲਾਮ ਬਣਾਇਆ ਜਾ ਰਿਹਾ ਹੈ !

ਤਾਨਾਸ਼ਾਹ ਸਰਕਾਰ ਅਤੇ ਲੀਡਰ … ਉਦਯੋਗ , ਰਸਾਇਣਕਾ ਦਾ ਬਿਜਨਸ ਕਾਲਾ ਧੰਦਾ ਸੋਸਲ ਮੀਡੀਆ ਤੇ ਲੋਕ ਹੁਣ ਜਾਗਰੂਕ ਹੋ ਰਹੇ ਹਨ …. …

ਜ਼ਮੀਨੀ ਪੱਧਰ ਦਾ ਵੀ ਸੰਘਰਸ ਕਰਨਾ ਪੈਣਾ ਹੈ …..ਕਾਫ਼ਲਾ ਪੰਜਾਬ ਬਚਾਓ

ਪੇਪਰ ਨਾਲ ਵੋਟ ਪਾਓ ਇੱਕ ਹੋਰ ਅਜ਼ਾਦੀ ਦਾ ਸੂਰਜ ਲਿਖਣਾ ਪੈਣਾ ਹੈ !

ਸਹੂਲਤਾਂ ,ਨੀਤੀਆਂ ਵਿਕਾਸ ਰੁਜ਼ਗਾਰ ਨੌਕਰੀਆਂ , ਪ੍ਰਾਈਵੇਟ ਮਹਿਕਮਿਆ ਦੀਆ ਸਕੀਮਾਂ , ਸਰਕਾਰ ਦਾ ਟੈਕਸ ਅਤੇ ਲੋਕਾ ਦੀ ਨਿਯਮਾਂ ਅਨੁਸਾਰ ਤਨਖਾਹਾ ਸਪੂੰਰਨ ਸਹੂਲਤਾਂ , ਸਿਹਤ ਹਸਪਤਾਲ ਦਵਾਈ ਡਾਕਟਰ , ਰਸਾਇਣਕ ਉਦਯੋਗਾ ਦਾ ਕਾਰੋਬਾਰੀ ਤਰੀਕੇ ਨੂੰ ਕਾਨੂੰਨ ਦੇ ਅਨੁਸ਼ਾਸਨ ,ਘਪਲੇਬਾਜੀ ਲਈ ਸਖਤ ਕਾਨੂੰਨ ਦੀ ਲੋੜ ਪੈ ਗਈ ਹੈ ……

ਹਰ ਥਾਂ ਭ੍ਰਿਸ਼ਟਾਚਾਰ ਗਰੀਬ ਲੋਕਾ ਦਾ ਖੂਨ ਨਿਚੋੜਿਆ ਜਾ ਰਿਹਾ ਹੈ ! ਭਾਰਤੀ ਪ੍ਰਸਾਸਨ ਕਾਨੂੰਨ ਅਦਾਲਤਾਂ ਜੱਜ ਸਾਰਾ ਮੁੱਢਲਾ ਢਾਂਚਾ ਭ੍ਰਿਸਟ ਰਾਜਨੀਤੀਦੇ ਕਬਜ਼ੇ ਚ ਆ ਗਿਆ ਹੈ ! ਭਾਰਤ ਦੇ ਲੋਕਾ ਦੀ ਪੱਖ ਚ ਗੱਲ ਕਰਨ ਵਾਲੇ ਸੂਝਵਾਨ ਵਿਦਵਾਨਾ ਨੂੰ , ਲਿਖਾਰੀ ਸਾਹਿਤਕਾਰ , ਹਰ ਕਲਮ ਜਿਹੜੀ ਸਿਸਟਮ ਪ੍ਰਸ਼ਾਸਨ ਅਜ਼ਾਦ ਕਰਨ ਬਾਰੇ ਲਿਖ ਸਕਦੀ ਹੈ , ਬੁਲਾਰੇ ਬੋਲ ਸਕਦੇ ਹਨ , ਲੋਕਾ ਤੱਕ ਟੀਚਾ ਪਹੁੰਚਾਉ !

ਗਰੀਬੀ ਬੇਰੁਜ਼ਗਾਰਾਂ ਮਹਿੰਗਾਈ ਨੂੰ ਰੋਕ ਲਗਾਉਣ ਲਈ ਰਾਜਨੀਤੀ ਚਿਹਰੇ ਪਾਰਟੀਆਂ ਬਦਲੋ :—- ਨੀਤੀਆਂ ਬਣਾਓ ਪਿੰਡ ਪੱਧਰ ਤੋ ਸ਼ੁਰੂ ਕਰੋ !

ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਅਧਿਆਪਕਾ ਨੂੰ , ਡਾਕਟਰ , ਜੱਜ ਵਕੀਲਾ ਨੂੰ ਲੀਡਰ ਬਣਾਓ

ਜਿਹੜੇ ਚਿਹਰੇ ਕੇਵਲ ਪੰਜਾਬ ਵਿਕਾਸ ਪਾਰਟੀ “ ਨਾਲ ਜੁੜਨ….

ਅੰਧਵਿਸ਼ਵਾਸ , ਪਾਖੰਡ , ਜਾਤ ਪਾਤ ਧਰਮ ਦੀ ਦੁਕਾਨਾਂ ਛੱਡ ਕੇ ਆਧੁਨਿਕ ਸਮਾਜ ਚ ਵੀ ਵਾਤਾਵਰਣ ਦੀ ਦੇਖ-ਭਾਲ਼ ਕਰੋ … ਕੁਦਰਤੀ ਖੇਤੀ ਬਾੜੀ ਦੇ ਨਾਲ ਫਲਾਂ ਦੇ ਬਾਗ ਬਗ਼ੀਚੇ ਜੰਗਲ਼ਾ ਦੀ ਜੜੀਬੂਟੀਆ ਤੋ ਸ਼ੁਰੂ ਕਰਨਾ ਪੈਣਾ ਹੈ ਕਿੰਨੇ ਰਾਸਇਣਕਾ ਨੇ ਧਰਤੀ ਦੇ ਜੀਵ ਜੰਤੂ ਹਵਾ ਪਾਣੀ ਮਨੁੱਖ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਮਨੁੱਖ ਸਰੀਰ 95% ਬੀਮਾਰੀਆਂ ਨਾਲ ਆਪ ਲੜਦਾ ਹੈ ਪਰ ਰਸਾਇਣਕਾ ਦੇ ਅਸਰ ਨੇ ਕੁਦਰਤ ਨਾਲ਼ੋਂ ਮਨੁੱਖ ਤੋੜ ਦਿੱਤਾ ਹੈ !

ਧਰਤੀ ਉਤੇ ਵੱਡੀਆ ਬਿਲਡਿੰਗਾਂ ਲੋੜ ਅਨੁਸਾਰ ਘੱਟ ਹੀ ਬਣਾਓ ਧਰਤੀ ਖ਼ਰਾਬ ਨਾ ਕਰੋ। ਸਾਂਝੇ ਪਰਿਵਾਰਾ ਚ ਰਹਿਣ ਦੀ ਆਦਤ ਦੁਬਾਰਾ ਪਾਓ … ਲੋਕਾ ਨੂੰ ਰਹਿਣ ਸਹਿਣ ਵੀ ਬਦਲਣਾ ਪੈਣਾ ਹੈ !ਇਸ ਰਸਤੇ ਤੁਰ ਪਵੋ ਇਨਕਲਾਬ ਸਾਹਮਣੇ ਕੰਧ ਉੱਤੇ ਉੱਕਰਿਆ ਵਿਖਾਈ ਦੇ ਰਿਹਾ ਹੈ।

ਚਰਨਜੀਤ ਕੌਰ ਅਸਟ੍ਰੇਲੀਆ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨੌਰ…!!!
Next articleਪ੍ਰਧਾਨ ਮੰਤਰੀ ਦਫ਼ਤਰ ਨੇ ਮੇਰਾ ਅਪਮਾਨ ਕੀਤਾ: ਮਮਤਾ