ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਨੂੰ ਸਦਮਾ ਪਤਨੀ ਦਾ ਦਿਹਾਂਤ

ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਸਮੇਤ ਪ੍ਰਮੁੱਖ ਸ਼ਖਸੀਅਤਾਂ ਤੇ ਸਮੂਹ ਫੋਟੋਗ੍ਰਾਫਰ ਭਾਈਚਾਰੇ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਖਿੰਡਾ ਸਟੂਡੀਓ ਨੂੰ ਬਹੁਤ ਉਸ ਸਮੇ ਸਦਮਾ ਲਗਾ ਓਹਨਾ ਦੀ ਧਰਮ ਪਤਨੀ ਪ੍ਰਭਜੀਤ ਕੌਰ ਦਾ ਇਕ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਸਦੀਵੀ ਵਿਛੋਂੜਾ ਦੇ ਗਏ ਓਹਨਾ ਦੀ ਮੌਤ ਤੇ ਜੋ ਖਿੰਡਾ ਪਰਿਵਾਰ ਅਤੇ ਸਕੇ ਸੰਬੰਦੀਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰਭਜੀਤ ਕੌਰ 50 ਸਾਲ ਦੇ ਸਨ ਓਹਨਾ ਦੇ ਦੋ ਬੇਟੇ ਸਨ ਇਕ ਬੇਟਾ ਇੰਗਲੈਂਡ ਵਿਚ ਆਪਣੀ ਪੜਾਈ ਕਰ ਰਿਹਾ ਹੈ ਪ੍ਰਭਜੀਤ ਕੌਰ ਦੀ ਅੰਤਮ ਅਰਦਾਸ 23 ਤਾਰੀਖ ਨੂੰ ਗੁਰਦੁਆ ਸ਼੍ਰੀ ਗੁਰੂ ਕਾ ਬਾਗ ਵਿਖ਼ੇ ਹੋਵੇਗੀ

ਇਸ ਮੌਕੇ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਓਹਨਾ ਦੇ ਗ੍ਰਹਿ ਵਿਖ਼ੇ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਏ ਅਤੇ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਪੱਪਾ, ਬਲਦੇਵ ਸਿੰਘ ਰੰਗੀਲਪੁਰ, ਸਾਬਕਾ ਵਿਤ ਮੰਤਰੀ ਬੀਬੀ ਉਪਿੰਦਰਜੀਤ ਕੌਰ,ਬਲਦੇਵ ਸਿੰਘ ਆਲੂ ਪੁਰ,ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਪੰਜਾਬ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਜਨਰਨ ਸੈਕਟਰੀ ਲਾਲੀ ਸੀਨੀਅਰ ਵਾਇਸ ਪ੍ਰਧਾਨ ਜਸਵਿੰਦਰ ਸਿੰਘ,ਮਨਬੀਰ ਸਿੰਘ ਖਿੰਡਾ ਸਤਨਾਮ ਸਿੰਘ,ਜਸਵੰਤ ਸਿੰਘ ਖਿੰਡਾ, ਸਮਾਰਟੀ, ਸੋਢੀ ਸਿੰਘ, ਬੰਟੀ,ਹਾਜ਼ਰ ਸਨ

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖਰਲ ਕਲਾਂ ’ਚ ਮਨਾਇਆ ਗਿਆ ਬਾਬਾ ਸਾਹਿਬ ਜੀ ਦਾ ਜਨਮ ਦਿਵਸ
Next articleਪਵਿੱਤਰ ਵੇਈਂ ਵਿੱਚ ਗੰਦਾ ਪਾਣੀ ਪੈਣ ਨਾਲ ਮੱਛੀਆਂ ਮਰਨ ਲੱਗੀਆਂ