ਘਰ ਵਿੱਚ ਸੁੱਤੇ ਪਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਮਲੋਟ (ਸਮਾਜਵੀਕਲੀ): ਇਥੇ ਦਾਨੇਵਾਲਾ ਚੌਕ ਕਲਗੀਧਰ ਸਕੂਲ ਦੇ ਨੇੜੇ ਪਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਹੈ। 50 ਸਾਲਾ ਸ਼ਾਮ ਲਾਲ 6 ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਅਤੇ ਦਿਹਾੜੀ ਕਰਦਾ ਸੀ। ਉਸ ਦੇ ਦੋ ਬੱਚੇ ਲੜਕਾ ਅਤੇ ਲੜਕੀ ਹਨ। ਰਾਤ ਉਹ ਆਪਣੇ ਘਰ ਆ ਕੇ ਠੀਕ-ਠਾਕ ਸੁੱਤਾ ਅਤੇ ਸਵੇਰੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਪਤਾ ਲੱਗਿਆ। ਉਸ ਦੇ ਸਿਰ ਵਿੱਚ ਸੱਟਾਂ ਦੇ ਨਿਸ਼ਾਨ ਸਨ ਅਤੇ ਖੂਨ ਨਾਲ ਲਥਪੱਥ ਸੀ। ਆਸਪਾਸ ਰਹਿੰਦੇ ਲੋਕਾਂ ਅਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ 10 ਦਿਨ ਪਹਿਲਾਂ ਉਸ ਦੀ ਪਤਨੀ ਅਤੇ ਉਸ ਵਿੱਚ ਝਗੜਾ ਵੀ ਹੋਇਆ ਸੀ।ਰ ਡੀਐੱਸਪੀ ਮਲੋਟ ਮਨਮੋਹਨ ਔਲਖ, ਥਾਣਾ ਇੰਚਾਰਜ ਕਰਨਬੀਰ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ‘ਤੇ ਪਹੁੰਚੇ।

Previous articleਸਿੱਖਾਂ ਦੀ ਖ਼ਾਲਿਸਤਾਨ ਮੰਗ ਜਾਇਜ਼: ਜਥੇਦਾਰ
Next articleਐੱਸ.ਸੀ ਕਮਿਸ਼ਨ ਦੀ ਮੈਂਬਰ ਤੇ ਪਰਿਵਾਰ ਖ਼ਿਲਾਫ਼ ਕੇਸ ਦਰਜ