ਗੱਲ ਸੁਣ ਸਰਕਾਰੇ

- ਮਨਪ੍ਰੀਤ ਕੌਰ

(ਸਮਾਜ ਵੀਕਲੀ)

ਤੂੰ ਜਾਣੀ  ਆ ਖੇਡੀ ਚਾਲਾ ਸਰਕਾਰੇ ਨੀ
ਬੇਕਸੂਰ ਪੁੱਤ ਕਿਉ  ਜਾਣੀ ਆ ਮਾਰੇ ਨੀ
ਦਸ ਖਾਂ ਤੈਨੂੰ ਤਰਸ ਨਾ ਆਵੇ
ਕਿਉ ਹੋ ਗਈ ਐਨੀ ਨਿਰਦਈ ਏ ,
ਦੇਸ਼ ਦੀ ਰੱਖਿਆ ਕਰਨ ਲਈ
ਆਖਰ ਤੂੰ ਜਿੰਮੇਵਾਰੀ ਲਈ ਏ ,
ਜੰਗਾਂ ਜਿੱਤਦੇ ਜੋਂ ਜਿੰਦਗੀ ਤੋਂ ਹਾਰੇ ਨੀ
ਤੂੰ ਜਾਣੀ  ਆ ਖੇਡੀ ਚਾਲਾ ਸਰਕਾਰੇ ਨੀ
ਬੇਕਸੂਰ ਪੁੱਤ ਕਿਉ  ਜਾਣੀ ਆ ਮਾਰੇ ਨੀ ।।
ਕਰ ਮਿਹਨਤ ਜੋਂ ਸਭ ਦਾ ਢਿੱਡ ਭਰਦੇ
ਹੁਣ ਕਿਉ  ਉਹ ਅੱਤਵਾਦੀ ਬਣ ਗਏ ,
ਆ ਤੇਰੇ ਨਾਲ ਜੋ ਦੇਸ਼ ਦੇ ਗਦਾਰ ਰਹਿੰਦੇ
ਹੁਣ ਉਹ ਸੱਚੇ ਤੇ ਸੱਤਵਾਦੀ ਬਣ ਗਏ ,
ਵੇਚ ਦੇਸ਼, ਖੁਦ ਜੇਬ ਭਰ ਲਏ ਸਾਰੇ ਨੀ
ਤੂੰ ਜਾਣੀ  ਆ ਖੇਡੀ ਚਾਲਾ ਸਰਕਾਰੇ ਨੀ
ਬੇਕਸੂਰ ਪੁੱਤ ਕਿਉ  ਜਾਣੀ ਆ ਮਾਰੇ ਨੀ ।।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211
Previous articleਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ 10 ਅਕਤੂਬਰ 2014 ਦੇ ਗੈਰਸਵਿਧਾਨਿਕ ਪੱਤਰ ਤੇ ਤੁਰੰਤ ਰੋਕ ਲਾਉਣ ਦਾ ਕੀਤਾ ਸਵਾਗਤ
Next articleAussie journo becomes Indian cricket fans’ ‘bhabhi’ on Twitter