ਬੇਗਮਪੁਰਾ ਕੰਪਲੈਕਸ ਢੇਪੁਰ ਵਿਖੇ ਪ੍ਰਬੰਧਕਾਂ ਦੀ ਹੋਈ ਵਿਸ਼ੇਸ਼ ਮੀਟਿੰਗ

ਸ਼ਾਮ ਚੁਰਾਸੀ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਬੇਗਮਪੁਰਾ ਬਿਰਧ ਆਸ਼ਰਮ ਢੇਹਪੁਰ ਕੂਪੁਰ ਅੱਡਾ ਕਠਾਰ ਜ਼ਿਲ੍ਹਾ ਜਲੰਧਰ ਦੀ ਵਿਸ਼ੇਸ਼ ਮੀਟਿੰਗ ਬਖਸ਼ੀਸ਼ ਰਾਣਾ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਬੇਗਮਪੁਰਾ ਕੰਪਲੈਕਸ ਢੇਪੁਰ ਵਿਖੇ ਹੋਈ । ਜਿਸ ਵਿਚ ਬਖਸ਼ੀਸ਼ ਰਾਣਾ ਜੀ ਵਲੋਂ ਬੇਗਮਪੁਰਾ ਬਿਰਧ ਆਸ਼ਰਮ ਨੂੰ ਸ਼ੁਰੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਅਜੋਕੇ ਸਮੇਂ ਵਿੱਚ ਬਿਰਧ ਆਸ਼ਰਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਮੀਟਿੰਗ ਵਿੱਚ ਬੇਗਮਪੁਰਾ ਚੈਰੀਟੇਬਲ ਟਰੱਸਟ ਦੇ ਟਰੱਸਟੀਆਂ ਅਤੇ ਮੈਂਬਰਾਂ ਤੋਂ ਇਲਾਵਾ ਬਿਰਧ ਆਸ਼ਰਮ ਨੂੰ ਵਿੱਤੀ ਸਹਿਯੋਗ ਦੇਣ ਵਾਲੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਸਮਾਗਮ ਵਿੱਚ ਹੀਰਾ ਫਾਊਂਡੇਸ਼ਨ ਟਰੱਸਟ ਵਲੋਂ ਬਿਰਧ ਆਸ਼ਰਮ ਨੂੰ ਵਿੱਤੀ ਸਹਾਇਤਾ ਦੇਣ ਵਾਲੇ ਪਤਵੰਤੇ ਸੱਜਣਾਂ ਅਤੇ ਮੀਟਿੰਗ ਵਿਚ ਹਾਜ਼ਰ ਸਾਰੇ ਮੈਂਬਰਾਂ ਦਾ ਬੇਗਮਪੁਰਾ ਚੈਰੀਟੇਬਲ ਟਰੱਸਟ ਵੱਲੋਂ ਧੰਨਵਾਦ ਕੀਤਾ ਗਿਆ । ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜੇ ਡੀ ਸ਼ਰਮਾ ਟਰੱਸਟੀ ਬੇਗਮਪੁਰਾ ਚੈਰੀਟੇਬਲ ਟਰੱਸਟ , ਬਲਬੀਰ ਸਿੰਘ , ਮਹਿੰਦਰ ਰਾਮ, ਸੁਰਿੰਦਰ ਕੁਮਾਰ, ਚਰਨਜੀਤ ਸਿੰਘ, ਹਰਮੇਲ ਸਿੰਘ, ਨਰਿੰਦਰ ਸਿੰਘ ਮਿਨਹਾਸ , ਪ੍ਰਭਜੋਤ ਸਿੰਘ ਬੰਗੜ ,ਪ੍ਰਕਾਸ਼ ਚੰਦਰ, ਪਰਮਜੀਤ ਕੌਰ ,ਤਰਨਜੋਤ , ਜੋਗੀ, ਕੁਲਵਿੰਦਰਜੀਤ, ਹਰਸਿਮਰਨ ਸਿੰਘ ,ਸੁਰਿੰਦਰ ਇਸਲਾਮਾਬਾਦ, ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHaryana to provide flats to slum-dwellers of Khori
Next articleਸ਼ਾਂਤੀ ਮਰੇਗੀ