ਗੱਲ ਬਾਤ ਤੋਂ ਬਾਅਦ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਅੰਨਦਾਤੇ ਨੂੰ ਅਜੇ ਵੀ ਮੂਰਖ
ਸਮਝਦੀਆਂ ਸਰਕਾਰਾਂ ਨੇ  ।
ਕਹਿੰਦੇ ਬਣਾ ਲਓ ਇੱਕ ਕਮੇਟੀ
ਕਰਨੀਆਂ ਅਜੇ ਵਿਚਾਰਾਂ ਨੇ ।
ਪਰ ਆਗੂ ਕਿਰਸਾਨਾਂ ਦੇ ਵੀ
ਵਿਚਲੀ ਗੱਲ ਨੂੰ ਸਮਝਦੇ ਨੇ  ,
ਕਰ ਦਿੱਤੇ ਹਨ ਸਿੰਘ ਸਿਆਣੇ
ਕਈ ਜਿੱਤਾਂ ਕਈ ਹਾਰਾਂ ਨੇ  ।
ਹਾਲੇ ਵੀ ਕਈ ਭਰਮ ਭੁਲੇਖੇ
ਦਿਲ ਵਿੱਚ ਲਗਦੇ ਹਾਕਮ ਦੇ
ਸਾਡੀ ਗਿਣਤੀ ਲੱਖਾਂ ‘ਚ ਪਹੁੰਚੀ
ਉਹਨਾਂ ਭਾਣੇਂ ਹਜ਼ਾਰਾਂ ਨੇ  ।
ਜੇ ਉਹਨਾਂ ਨੂੰ ਮਾਣ ਹੈ ਆਪਣੇ
ਬੰਬ , ਬੰਦੂਕ ਤੇ ਵਰਦੀ ਉੱਤੇ ;
ਸਾਡੇ ਰੁਲ਼ਦੂ ਹੁਰਾਂ ਕੋਲ਼ ਵੀ
ਸ਼ਬਦਾਂ ਦੀਆਂ ਤਲਵਾਰਾਂ ਨੇ  ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
Previous articleBig B ‘features’ in Aditya Narayan’s wedding video in a quirky way
Next articleਆਪਣੇ ਵੀ ਖ਼ਿਲਾਫ਼