ਆਪਣੇ ਵੀ ਖ਼ਿਲਾਫ਼

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਆਰ ਐੱਸ ਐੱਸ ਵਾਲ਼ਾ ਭਾਰਤੀ ਕਿਸਾਨ ਸੰਘ
ਖੇਤੀ ਸੋਧ ਬਿਲਾਂ ਦੇ ਖਿਲਾਫ਼ ਹੋ ਗਿਆ  ਏ  ।
ਵੱਡਿਆਂ ਘਰਾਣਿਆਂ ਦੇ ਨਾਲ਼ ਇੱਕ ਮਿੱਕ ਹੋ ਕੇ
ਵਰਤਿਆ ਏਜੰਡਾ ਹੁਣ ਤਾਂ ਸਾਫ਼ ਹੋ ਗਿਆ ਏ।
ਜਿਹੜੇ ਹਰਿਆਣਾ ਸਰਕਾਰ ਵਿੱਚ ਭਾਈਵਾਲ
ਉਹ ਵੀ ਕਹਿੰਦੇ ਗੱਲ ਤਾਂ ਕਿਸਾਨਾਂ ਵਾਲੀ ਠੀਕ ਹੈ;
ਰੁਲ਼ਦੂ ‘ਤੇ ਅੰਨਦਾਤਿਆਂ ਦੇ ਨਾਲ਼ ਖੜ੍ਨ ਦਾ
ਲੱਗਾ ਹੋਇਆ ਸਾਰਾ ਦੋਸ਼ ਮਾਫ਼ ਹੋ ਗਿਆ ਏ ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
Previous articleਗੱਲ ਬਾਤ ਤੋਂ ਬਾਅਦ
Next articleਚਾਰੇ ਪਾਸਿਓਂ