ਗੱਲ ਜਿੱਥੋਂ ਟੁੱਟੀ ਸੀ।

(ਸਮਾਜ ਵੀਕਲੀ)

ਜੇ ਹੋਣ ਤੇਰੇ ਕੋਲ,
ਫੁਰਸਤ ਦੇ ਦੋ ਪਲ ।
ਗੱਲ ਜਿੱਥੋਂ ਟੁੱਟੀ ਸੀ,
ਉਸ ਗੱਲ ‘ਤੇ ਫਿਰ ਤੋਂ,
ਵਿਚਾਰ ਕਰੀਏ !

ਕਿਥੋਂ ਚੱਲੇ ਸੀ ਅਸੀਂ,
ਕਿੱਥੇ ਪਹੁੰਚੇ ਸਫ਼ਰ ਤੈਅ,
ਕਰਦੇ ਕਰਦੇ ।
ਉਸ ਸਦਾਚਾਰ ਦਾ ਵੀ,
ਮਿਲ ਬੈਠ ਕੇ,
ਸਤਿਕਾਰ ਕਰੀਏ !

ਮਰਿਆਦਾ ਹੁੰਦੀ ਹੈ,
ਬੀਤੇ ਨੂੰ ਯਾਦ ਕਰਕੇ,
ਭੁੱਲਾਂ ‘ਤੇ ਨਜ਼ਰਸਾਨੀ,
ਕਰਨ ਦੀ।
ਜਿੰਨ੍ਹਾਂ ਰਾਹਾਂ ‘ਤੇ,
ਵਿਛੁੜੇ ਸੀ ਅਸੀਂ ਕਦੇ,
ਉਹਨਾਂ ਰਸਤਿਆਂ ਦੀ,
ਫਿਰ ਤੋਂ ,
ਪੜਤਾਲ ਕਰੀਏ !

ਸੂਰਜ ਚੜ੍ਹਦਾ ਰਿਹਾ,
ਲਹਿੰਦਾ ਰਿਹਾ,
ਤਾਰੇ ਠੰਡੇ ਹੀ ਰਹੇ,
ਸਾਡੀ ਜ਼ਿੰਦਗੀ ਦੇ।
ਮੁਕੱਦਰਾਂ ਦੀ ਖੇਡ,
ਹੱਥਾਂ ਵਿੱਚ ਸੀ,
ਜਾਂ ਮੱਥੇ ਵਿਚ,
ਵਿਚਾਰ ਕਰੀਏ !

ਕਦੇ ਜੇ ਹੋਣ ਤੇਰੇ ਕੋਲ,
ਫੁਰਸਤ ਦੇ ਦੋ ਪਲ।
ਗੱਲ ਜਿੱਥੋਂ ਟੁੱਟੀ ਸੀ,
ਜੋੜਨ ‘ਤੇ ਵਿਚਾਰ ਕਰੀਏ !

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLalu asked me to become minister, he asked me to quit: Sudhakar Singh
Next articlePM Modi speaks to Ukraine President Zelenskyy