ਗੱਲਾਂ ‘ਚੋਂ ਗੱਲ……

ਖੁਸ਼ੀ "ਦੂਹੜਿਆਂ ਵਾਲਾ"

(ਸਮਾਜ ਵੀਕਲੀ)

ਮੂਰਖ ਉਹ ਵੱਡਾ ਜਿਹੜਾ ਮੂਰਖ ਨਾ ਬਹਿਸ ਕਰੇ
ਮੂਰਖਾਂ ਦੀ ਦਿਲ ‘ਤੇ ਨਾ, ਲਾਈਏ ਕਦੇ ਗੱਲ ਨੂੰ

ਗੱਲ ‘ਚ ਹਲੀਮੀ ਜੀਹਦੇ ਬੋਲਾਂ ‘ਚ ਮਿਠਾਸ ਹੋਵੇ
ਇਹੋ ਜਿਹੇ ਬੰਦੇ ਦੀ, ਸਰਾਹੀਏ ਸਦਾ ਗੱਲ ਨੂੰ

ਕਰੀਏ ਉਹ ਗੱਲ, ਜਿਹੜੀ ਸਾਰਿਆਂ ਨੂੰ ਚੰਗੀ ਲੱਗੇ
ਗੱਲਾਂ ਗੱਲਾਂ ਵਿੱਚ ਨਾ, ਵਧਾਈਏ ਕਦੇ ਗੱਲ ਨੂੰ

“ਦੂਹੜਿਆਂ ਦੇ ਖੁਸ਼ੀ” ਪਹਿਲਾਂ ਤੋਲ ਫਿਰ ਬੋਲ ਗੱਲ
ਬਿਨਾਂ ਸੋਚੇ ਮੂੰਹੋਂ ਨਾ, ਕਢਾਈਏ ਕਦੇ ਗੱਲ ਨੂੰ…

ਖੁਸ਼ੀ “ਦੂਹੜਿਆਂ ਵਾਲਾ”

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਉਂ ਹੈਂ !
Next articleਕਵੀ