ਗੱਤਕਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ( ਲੁਧਿਆਣਾ) ਜਿਲ੍ਹਾ ਜੇਤੂ

(ਸਮਾਜ ਵੀਕਲੀ): ਪੰਜਾਬ ਸਰਕਾਰ ਸਿੱਖਿਆ ਦੇ ਉੱਦਮ ਸਦਕਾ ਪੰਜਾਬ ਭਰ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਪੀ. ਏ. ਯੂ. ਲੁਧਿਆਣਾ ਵਿਖੇ ਹੋਏ ਜਿਲ੍ਹਾ ਪੱਧਰੀ ਮੁਕਾਬਲੇ ਵਿੱਚੋਂ ਪਵਨਦੀਪ ਸਿੰਘ ਪੁੱਤਰ ਸ਼੍ਰੀ ਦਲਵਿੰਦਰ ਸਿੰਘ 11ਵੀਂ ਸਾਇੰਸ ਸਟਰੀਮ , ਹਸਨਪੁਰ ਸਕੂਲ ਦਾ ਵਿਦਿਆਰਥੀ ਫ੍ਰੀ ਸੋਟੀ ਗੱਤਕਾ ਮੁਕਾਬਲੇ ਵਿਚੋਂ ਪਹਿਲੇ ਸਥਾਨ ਤੇ ਰਿਹਾ ਅਤੇ ਇਸੇ ਤਰਾਂ ਗੱਤਕਾ ਮੁਕਾਬਲੇ ਸਿੰਗਲ ਸਟਿਕ ਮੁਕਾਬਲੇ ਵਿਚੋਂ ਹਸਨਪੁਰ ਸਕੂਲ ਦਾ ਕਮਰਸ ਸਟਰੀਮ ਦਾ ਵਿਦਿਆਰਥੀ ਪ੍ਰਭਜੋਤ ਸਿੰਘ 11ਵੀਂ ਕਮਰਸ ਪੁੱਤਰ ਸ਼੍ਰੀ ਧਰਮਿੰਦਰ ਸਿੰਘ ਨੇ ਜਿਲੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਵਿਦਿਆਰਥੀ ਕੋਚ ਸ. ਗੁਰਜੋਤ ਸਿੰਘ ਜੀ ਦੀ ਦੇਖ ਰੇਖ ਹੇਠ ਗੱਤਕਾ ਸਿਖਲਾਈ ਲੈ ਰਹੇ ਹਨ। ਇਹ ਸਭ ਸਕੂਲ ਦੇ ਪ੍ਰਿੰਸੀਪਲ ਮੈਡਮ ਕਮ ਬਲਾਕ ਨੋਡਲ ਅਫ਼ਸਰ ਲੁਧਿਆਣਾ 2 ਸ੍ਰੀਮਤੀ ਮਨਦੀਪ ਕੌਰ ਜੀ ਦੀ ਯੋਗ ਅਗਵਾਈ ਹੇਠ ਸੰਭਵ ਹੋਇਆ।

ਪ੍ਰਿੰਸੀਪਲ ਮੈਮ ਸ੍ਰੀਮਤੀ ਮਨਦੀਪ ਕੌਰ ਜੀ ਨੇ ਕਿਹਾ ਕਿ ਗੱਤਕਾ ਸਾਨੂੰ ਵਿਰਾਸਤ ਵਿੱਚੋਂ ਮਿਲਿਆ ਹੈ , ਗੱਤਕਾ ਸਾਨੂੰ ਜਰੂਰ ਸਿੱਖਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੀ ਤੇ ਦੂਸਰਿਆਂ ਦੀ ਸੁਰੱਖਿਆ ਵੀ ਕਰ ਸਕਦੇ ਹਾਂ।ਇਸ ਸਮੇਂ ਪਿੰਡ ਦੇ ਸਰਪੰਚ ਸ੍ਰ ਗੁਰਚਰਨ ਸਿੰਘ ਅਤੇ ਚੇਅਰਮੈਨ ਸ੍ਰ ਜਗਰੂਪ ਸਿੰਘ ਜੀ ਨੇ ਸਕੂਲ ਨੂੰ ਵਧਾਈ ਦਿੱਤੀ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸਾਹਿਤ ਸਭਾ ਦਾ ਘੜਮੱਸ (ਹਾਸ-ਵਿਅੰਗ)