ਗੱਡੀ ਤੇ ਸਪੀਕਰ ਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਨਿਕਲਿਆ ਬਲਕਾਰ ਢੀਡਸਾ

ਨਕੋਦਰ(ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅੱਪਰਾ ਦਿੱਲੀ ਦੀ ਕੇਂਦਰ ਸਰਕਾਰ ਦੇ ਵਿਰੁੱਧ ਜਾਰੀ ਕਿਸਾਨ ਅੰਦੋਲਨ ਨੂੰ ਸਫਲ ਬਣਾਉਂਣ ਲਈ ਵੱਖ ਵੱਖ ਲੋਕਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਪਰ ਗੁਰੁ ਨਾਨਕ ਟੈਕਸੀ ਯੂਨੀਅਨ ਦੇ ਪ੍ਰਧਾਨ ਅਤੇ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਰਹਿਪਾ ਜਿਲਾ ਨਵਾ ਸ਼ਹਿਰ ਦੇ ਚੇਅਰਮੈਨ ਬਲਕਾਰ ਸਿੰਘ ਢੀਡਸਾ ਅਤੇ ਉੱਘੇ ਸਮਾਜ ਸੇਵਕ ਕਾਲਾ ਉਰਫ ਕੇ ਟੀ ਵਲੋਂ ਆਪਣੇ ਸਾਥੀਆਂ ਸਮੇਤ ਆਪਣੀ ਗੱਡੀ ਤੇ ਸਪੀਕਰ ਲਗਾ ਕੇ ਨਵਾ ਸ਼ਹਿਰ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦਿੱਲੀ ਧਰਨੇ ਵਿੱਚ ਪੁੰਹਚਣ ਦੀ ਬੇਨਤੀ ਕੀਤੀ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਹਰ ਘਰ ਦੇ ਵਿੱਚੋਂ ਇੱਕ ਮੈਂਬਰ ਦਿੱਲੀ ਭੇਜਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਕਿਸਾਨ ਤੇ ਮਜਦੂਰਾਂ ਨੂੰ ਬਚਾਉਂਣ ਲਈ ਆਪਣੇ ਵਲੋਂ ਉਹ ਉਪਰਾਲੇ ਕਰ ਰਹੇ ਹਨ ਅਤੇ ਜਦ ਤੱਕ ਮੋਦੀ ਸਰਕਾਰ ਬਿੱਲ ਵਾਪਸ ਨਹੀਂ ਲੈ ਲੈਂਦੀ ਉਸ ਵੇਲੇ ਤੱਕ ਉਹ ਆਪਣਾ ਬਣਦਾ ਯੋਗਦਾਨ ਅੰਦੋਲਨ ਵਿੱਚ ਪਾਉਂਦੇ ਰਹਿਣਗੇ ਅਤੇ ਪਿੰਡਾਂ ਵਿੱਚੋਂ ਲੋਕਾਂ ਨੂੰ ਦਿੱਲੀ ਪੁੰਹਚਾਉਂਦੇ ਰਹਿਣਗੇ।

Previous articleਲਾਇਨਜ਼ ਕਲੱਬ ਫਰੈਂਡਜ਼ ਬੰਦਗੀ ਵੱਲੋਂ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ
Next articleਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਲਗਾਤਾਰ ਚੌਥੇ ਦਿਨ ਵੀ ਧਰਨੇ ਤੇ ਡਟੇ ਕਿਸਾਨ