ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਲਗਾਤਾਰ ਚੌਥੇ ਦਿਨ ਵੀ ਧਰਨੇ ਤੇ ਡਟੇ ਕਿਸਾਨ

ਕੈਪਸ਼ਨ ਪਿੰਡ ਬਾਜਾਂ ਕੋਲ ਰੇਤ ਮਾਈਨਿੰਗ ਵਿਰੁੱਧ ਨਾਅਰੇਬਾਜ਼ੀ ਕਰਦੇ ਕਿਸਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬਾਜਾ ਕੋਲ ਦਰਿਆ ਬਿਆਸ ਦੇ ਕੰਢੇ ਤੇ ਹੋ ਰਹੀ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਚੌਥੇ ਦਿਨ ਵੀ ਦਿਨ ਰਾਤ ਧਰਨਾ ਜਾਰੀ ਰੱਖਿਆ ਹੈ। ਧਰਨਾ ਸਥਾਨ ਤੇ ਐਸ .ਡੀ .ਓ ਮਾਈਨਿੰਗ ਗੁਰਚਰਨ ਸਿੰਘ ਪੰਨੂ ਪੁਲੀਸ ਪ੍ਰਸ਼ਾਸਨ ਨਾਲ ਪਹੁੰਚੇ ਤੇ ਕਿਸਾਨਾਂ ਨੂੰ ਕਿਹਾ ਕਿ ਰੇਤ ਠੇਕੇਦਾਰ ਨੂੰ ਕੁਝ ਦਿਨ ਹੋਰ ਰੇਤ ਚੁੱਕ ਲੈਣ ਦੇਣ ਉਸ ਤੋਂ ਬਾਅਦ ਉਹ ਆਪਣੀ ਮਸ਼ੀਨਰੀ ਚੁੱਕ ਕੇ ਲੈ ਜਾਣਗੇ

।ਪ੍ਰੰਤੂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਇੱਥੇ ਇਲਾਕੇ ਦੇ ਕਿਸਾਨਾ ਦੀਆਂ ਜ਼ਮੀਨਾਂ ਨੂੰ ਦਰਿਆ ਵੱਲੋਂ ਢਾਹ ਲਗਾਉਣ ਦਾ ਖ਼ਤਰਾ ਹੈ ਇਸ ਕਰਕੇ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਿਤ ਨਹੀਂ ਇਸ ਕਰਕੇ ਉਹ ਇਕ ਮੁੱਠ ਵੀ ਰੇਤ ਨਹੀਂ ਚੁੱਕਣ ਦੇਣਗੇ ਇਸ ਤੋਂ ਬਾਅਦ ਐੱਸ ਡੀ ਓ ਨੇ ਫ਼ੋਨ ਤੇ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਰੇਤ ਨਹੀਂ ਚੁੱਕੀ ਜਾਵੇਗੀ ਉਹ ਆਪਣਾ ਧਰਨਾ ਸਮਾਪਤ ਕਰ ਦੇਣ ਪਰ ਕਿਸਾਨ ਜਥੇਬੰਦੀਆਂ ਨੇ ਸਟੇਜ ਤੋਂ ਕਰਦਿਆਂ ਕਿਹਾ ਕਿ ਉਹ ਜਦ ਤੱਕ ਮਸ਼ੀਨਰੀ ਚੁੱਕ ਕੇ ਨਹੀਂ ਲੈ ਜਾਂਦੇ ਆਪਣਾ ਧਰਨਾ ਜਾਰੀ ਰੱਖਣਗੇ

ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਰਛਪਾਲ ਸਿੰਘ ਰਘਬੀਰ ਸਿੰਘ ਨੇ ਕਿਹਾ ਕਿ ਉਹ ਮਾਫੀਏ ਵਿਰੁੱਧ ਕਿਸਾਨਾਂ ਨੂੰ ਲਾਮ ਬੰਦ ਕਰਨ ਲਈ 3 ਫਰਵਰੀ ਨੂੰ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢ ਕੇ ਅਗਲਾ ਤਿੱਖਾ ਸੰਘਰਸ਼ ਕਰਨਗੇ ਤੇ ਸੰਬਧਤ ਕਿਸਾਨਾਂ ਮੋਰਚੇ ਦੇ ਸੱਦੇ ਤੇ ਛੇ ਫਰਵਰੀ ਨੂੰ 1 ਤੋਂ 3 ਵਜੇ ਤੱਕ ਫੱਤੂ ਢੀਂਗਾ ਵਿਖੇ ਗੋਇੰਦਵਾਲ ਸਾਹਿਬ ਤੋਂ ਕਰ ਪੁਤਲਾ ਮਾਰਚ ਤੇ ਧਰਨੇ ਦੇ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕਰਨ ਗੇਮ ਇਸ ਮੌਕੇ ਮੋਹਨ ਸਿੰਘ ,ਸੁਰਿੰਦਰ ਸਿੰਘ ,ਲਾਭ ਸਿੰਘ ,ਰੇਸ਼ਮ ਸਿੰਘ ਸਵਰਨ ਸਿੰਘ ,ਸੁਖਦੇਵ ਸਿੰਘ ਦੇਸਲ, ਬਲਵਿੰਦਰ ਸਿੰਘ ਸੋਢੀ ,ਸ਼ਮਸ਼ੇਰ ਸਿੰਘ ਨਿਰਮਲ ਸਿੰਘ ਬਾਜਾ ਹੁਕਮ ਸਿੰਘ ਨੂਰੋਵਾਲ ਰਾਜਨ ਸਿੰਘ ਮੰਗੂਪੁਰ ਪਰਮਜੀਤ ਸਿੰਘ ਨੱਥੂਪੁਰ ਜੀਤ ਸਿੰਘ ਬੋਡ਼ੇਵਾਲ ਬਲਵਿੰਦਰ ਸਿੰਘ ਦੇਸਲ ਮਨਪ੍ਰੀਤ ਸਿੰਘ ਬੂਹ ਬਾਬਾ ਸਟਰਨ ਸਿੰਘ ਆਦਿ ਹਾਜ਼ਰ ਸਨ

Previous articleRankireddy-Ashwini enter top 20 of mixed doubles world rankings
Next articleਪੇਪਰ ਸਿਰ ਤੇ ਆ ਗਏ ਨੇ