ਗੋਲੀਬੰਦੀ ਦੀ ਉਲੰਘਣਾ ’ਤੇ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ (ਸਮਾਜ ਵੀਕਲੀ):ਭਾਰਤੀ ਫ਼ੌਜਾਂ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਕੀਤੀ ਗਈ ਕਥਿਤ ਉਲੰਘਣਾ ’ਤੇ ਰੋਸ ਦਰਜ ਕਰਵਾਉਣ ਲਈ ਪਾਕਿਸਤਾਨ ਨੇ ਅੱਜ ਭਾਰਤ ਦੇ ਇੱਕ ਸੀਨੀਅਰ ਸਫ਼ੀਰ ਨੂੰ ਤਲਬ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਦੋਸ਼ ਲਾਇਆ ਕਿ ਹੌਟਸਪਰਿੰਗ ਅਤੇ ਜੰਦਰੋਟ ਸੈਕਟਰਾਂ ’ਚ ਹੋਈ ਗੋਲੀਬਾਰੀ ਕਾਰਨ ਜਿੱਥੇ ਇੱਕ 50 ਸਾਲਾਂ ਵਿਅਕਤੀ ਮਾਰਿਆ ਗਿਆ, ਉੱਥੇ 16 ਤੇ 18 ਸਾਲਾਂ ਦੇ ਦੋ ਨਾਬਾਲਗਾਂ ਤੋਂ ਇਲਾਵਾ ਇੱਕ 4 ਸਾਲਾ ਬੱਚਾ ਵੀ ਜ਼ਖ਼ਮੀ ਹੋ ਗਿਆ।

Previous articleਯੂਏਈ ਦੀ ਇਸਲਾਮਿਕ ਸੰਸਥਾ ਨੇ ਕਰੋਨਾ ਵੈਕਸੀਨ ਨੂੰ ਜਾਇਜ਼ ਕਰਾਰ ਦਿੱਤਾ
Next articleਕਾਬੁਲ ’ਚ ਬੰਬ ਧਮਾਕੇ ਅਤੇ ਗੋਲੀਬਾਰੀ ’ਚ ਤਿੰਨ ਹਲਾਕ