ਗੋਲਡੀ ਬਾਵਾ ਦੇ ਟਰੈਕ ‘ਸੁਪਨਾ ਸਕਾਰ ਹੋਉਗਾ ਦਾ ਪੋਸਟਰ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ):– ਅਮਰ ਆਡੀਓ ਦੀ ਪੇਸ਼ਕਸ਼ ਗੋਲਡੀ ਬਾਵਾ ਦੇ ਸਿੰਗਲ ਟਰੈਕ ‘ਸੁਪਨਾ ਸਕਾਰ ਹੋਉਗਾ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੇ ਗੀਤਕਾਰ ਮਨੀ ਫਗਵਾੜਾ ਨੇ ਦੱਸਿਆ ਕਿ ਇਸ ਦੇ ਪ੍ਰੋਡਿਊੁਸਰ ਰਾਜਾ ਮਾਹਲਪੁਰੀ ਇਟਲੀ ਅਤੇ ਸੁਰਿੰਦਰ ਮਹੇ ਹਨ। ਜਦ ਕਿ ਸੰਗੀਤ ਆਰ ਯੂ ਕੇ ਦਾ ਹੈ। ਉਕਤ ਗਾਇਕ ਵਲੋਂ ਗਾਏ ਇਸ ਮਿਸ਼ਨਰੀ ਟਰੈਕ ਦਾ ਟਾਇਟਲ ‘ਸੁਪਨਾ ਸਕਾਰ ਹੋਉਗਾ’ ਹੀ ਕਾਫ਼ੀ ਕੁਝ ਬਿਆਨ ਕਰ ਰਿਹਾ ਹੈ।

ਇਸ ਟਰੈਕ ਲਈ ਗਾਇਕ ਬਾਵਾ ਵਲੋਂ ਟੇਕ ਚੰਦ ਜਗਤਪੁਰ ਇਟਲੀ, ਹਰਦੀਪ ਸਿੰਘ ਕੰਗ ਇਟਲੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਗੀਤਕਾਰ ਮਾਣੀ ਫਗਵਾੜੇ ਵਾਲਾ ਇਸ ਤੋਂ ਪਹਿਲਾਂ ਵੀ ਕਈ ਟਰੈਕ ਮਿਸ਼ਨ ਦੀ ਝੋਲੀ ਪਾ ਚੁੱਕੇ ਹਨ। ਜਿਸ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਭਾਰਤ ਰਤਨ ਬਾਬਾ ਸਾਹਿਬ ਜੀ ਦੇ ਸੰਦੇਸ਼ ਗੀਤਾਂ ਵਿਚ ਗੀਤਕਾਰ ਪਰੋਏ ਹਨ।

Previous articleਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗੰ੍ਰਟੀ ਸਕੀਮ ਤਹਿਤ ਰਹਿਸੀਵਾਲ ਵਿਖੇ ਲਗਾਏ ਬੂਟੇ
Next articleरेल कोच फैक्ट्री में 74वें सवतंत्रता दिवस का आयोजन