ਗੈਂਗਸਟਰ ਵਿਕਾਸ ਦੂਬੇ ’ਤੇ ਢਾਈ ਲੱਖ ਦਾ ਇਨਾਮ, ਤਿੰਨ ਹੋਰ ਪੁਲੀਸ ਮੁਲਾਜ਼ਮ ਮੁਅੱਤਲ

ਲਖਨਊ/ਕਾਨਪੁਰ (ਸਮਾਜਵੀਕਲੀ) :  ਅੱਠ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਵਿਕਾਸ ਦੂਬੇ ’ਤੇ ਪੁਲੀਸ ਨੇ ਢਾਈ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਸ ਤੋਂ ਇਲਾਵਾ ਪੂਰੇ ਸੂਬੇ ਵਿੱਚ ਟੋਲ ਨਾਕਿਆਂ ’ਤੇ ਉਸ ਦੇ ਪੋਸਟਰ ਲਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਹੁਣ ਤਕ ਚਾਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਸੋਮਵਾਰ ਨੂੰ ਤਿੰਨ ਹੋਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਸ਼ਨਿਚਰਵਾਰ ਨੂੰ ਚੌਬੇਪੁਰ ਥਾਣੇ ਦੇ ਇੰਚਾਰਜ ਨੂੰ ਮੁਅੱਤਲ ਕੀਤਾ ਗਿਆ ਸੀ। ਦੂਬੇ ਦੀ ਭਾਲ ਵਿੱਚ 40 ਥਾਣਿਆਂ ਦੀ ਪੁਲੀਸ ਦੀਆਂ 25 ਟੀਮਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਐਸਟੀਐਫ ਵੀ ਉਸ ਦੀ ਭਾਲ ਕਰ ਰਹੀ ਹੈ।

Previous articleTrump admin says foreign students must leave US if classes go fully online
Next articleਰਾਹੁਲ ਦਾ ਤਨਜ਼: ਕੋਵਿਡ, ਜੀਐਸਟੀ ਅਤੇ ਨੋਟਬੰਦੀ ਦੀ ਅਸਫਲਤਾ ਹੋਵੇਗੀ ਹਾਰਵਰਡ ਦੇ ਅਧਿਐਨ ਦਾ ਵਿਸ਼ਾ