ਗੁੰਮ ਹੋਈ ਦਸਤਾਰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਉਹ ਤਾਂ ਸ਼ਾਮ ਸਵੇਰੇ ਜਦ ਵੀ ਮਿਲੇ ਹਮੇਸ਼ ਪਿਤਾ ਜੀ ਨੂੰ,
ਉਸ ਤੋਂ ਕੋਈ ਜਵਾਬ ਨਾ ਦੇ ਹੋਵੇ ਦਸ਼ਮੇਸ਼ ਪਿਤਾ ਜੀ ਨੂੰ,
ਅਪਣੀ ਪੋਤੀ ਦੇ ਸਿਰੋਂ ਚੁੰਨੀ ,
ਪੋਤੀ ਦੇ ਸਿਰੋਂ ਚੁੰਨੀਂ ਸ਼ਰੇ ਬਾਜ਼ਾਰ ਗੁਆਚੀ ਨੂੰ .
ਬਾਬਾ ਲਭਦਾ ਫਿਰਦੈ ਪੋਤਿਆਂ ਦੀ ਦਸਤਾਰ ਗੁਆਚੀ ਨੂੰ.
ਦਾਦਾ ਫਿਰੇ ਭਾਲ਼ਦਾ ਪੋਤਿਆਂ ਦੀ ਦਸਤਾਰ ਗੁਆਚੀ ਨੂੰ.
ਕਹਿੰਦਾ ਆਪਣਾ ਫ਼ਰਜ਼ ਨਿਭਾਇਆ,
ਦੂਜੀ ਕੋਲੋਂ ਨਿਭਿਆ ਨਈਂ .
ਤਾਂ ਹੀ ਤੀਜੀ ਪੀਹੜੀ ਨੂੰ ਸਿੱਖ ਧਰਮ ਦਾ,
ਵਿਰਸਾ ਮਿਲਿਆ ਨਈਂ .
ਕਿੱਦਾਂ ਕਿੱਥੋਂ ਟੋਲ੍ ਲਿਆਵੇ ਉਹ ,
ਕਿੱਥੋਂ ਟੋਲ੍ ਲਿਆਵੇ ਉਹ ਗੁਫ਼ਤਾਰ ਗੁਆਚੀ ਨੂੰ .
ਜੇ ਨਾ ਅੱਜ ਸੰਭਾਲ਼ੇ ਤਾਂ ਵੱਡੇ ਹੋਏ ,
ਸੰਭਾਲ਼ੇ ਨਹੀਂ ਜਾਣੇਂ .
ਇਹ ਔਗੁਣ ਨਿੱਕੇ ਨਿੱਕੇ ਇਹਨਾਂ ਤੋਂ,
ਟਾਲ਼ੇ ਨਹੀਂ ਜਾਣੇਂ .
ਲੱਭਦੈ ਸਿੱਖ ਧਰਮ ਦੀ ਕਿਸ਼ਤੀ ਜੋ ,
ਸਿੱਖ ਧਰਮ ਦੀ ਕਿਸ਼ਤੀ ਜੋ ਮੰਝਧਾਰ ਗੁਆਚੀ ਨੂੰ .
ਕੰਘਾ ਕੇਸ ਕੜਾ ਕਿਰਪਾਨ ਕਛਹਿਰਾ,
ਜੋ ਦਾਤਾਂ ਧਰਮ ਦੀਆਂ .
ਅੰਮਿ੍ਤ ਗੁਰਸਿੱਖੀ ਗੁਰਬਾਣੀ ਨੇ ,
ਸੌਗਾਤਾਂ ਧਰਮ ਦੀਆਂ .
ਜਿਹੜੀ ਬਣਦੀ ਢਾਲ਼ ਮਜ਼ਲੂਮਾਂ ਦੀ,
ਬਣਦੀ ਢਾਲ਼ ਮਜ਼ਲੂਮਾਂ ਦੀ ਤਲਵਾਰ ਗੁਆਚੀ ਨੂੰ .
ਇੱਕ ਦਿਨ ਲੈ ਕੇ ਤੁਰ ਪਿਆ ਸਾਰਿਆਂ ਨੂੰ,
ਚਮਕੌਰ ਗੜੀ੍ ਵੱਲ ਨੂੰ .
ਸਾਰੀ ਦੱਸ ਕਹਾਣੀ ਕਹਿੰਦਾ ਚੱਲਣਾਂ ,
ਹੈ ਸਰਹੰਦ ਕੱਲ੍ ਨੂੰ .
ਤਰਸੇ ਘੋੜਿਆਂ ਵਰਗੀ ਸਿੰਘਾਂ ਦੀ ,
ਘੋੜਿਆਂ ਵਰਗੀ ਸਿੰਘਾਂ ਦੀ ਰਫ਼ਤਾਰ ਗੁਆਚੀ ਨੂੰ .
ਸੋਚੇ ਪਿੰਡ ਰੰਚਣਾਂ ਵਾਲ਼ੇ ਵਰਗੇ ,
ਦੇ ਲੜ ਲਾ ਦੇਈਏ .
ਸਿੱਖਿਆ ਸਿੱਖ ਧਰਮ ਤੇ ਗੁਰਬਾਣੀ,
ਦੀ ਵੀ ਸਮਝਾ ਦੇਈਏ.
ਏਦਾਂ ਲੱਭ ਸਕਦੈਂ ਸਰਦਾਰੀ ਤੂੰ ,
ਲੱਭ ਸਕਦੈ ਸਰਦਾਰੀ ਤੂੰ ਸਰਦਾਰ ਗੁਆਚੀ ਨੂੰ .
                  ਮੂਲ ਚੰਦ ਸ਼ਰਮਾ ਰੰਚਣਾਂ
                94784 08898
Previous articleਸਿਹਤ ਮੁਲਾਜ਼ਮਾਂ ਵੱਲੋਂ ਅੱਜ ਤੋਂ ਕੀਤੀ ਜਾਵੇਗੀ ਭੁੱਖ ਹੜਤਾਲ ਦੀ ਸ਼ੁਰੂਆਤ
Next article*ਯਾਤਰਾ ਅਨੰਦਪੁਰ ਸਾਹਿਬ ਅਤੇ ਮਾਫੀਨਾਮਾ*